Skip to content
Independent perspectives. Global stories.
BREAKING

ਸ਼ਿਵ ਸੈਨਾ ਸੰਸਦ ਮੈਂਬਰਾਂ ਵੱਲੋਂ ਜਬਰਨ ਰੋਜ਼ਾ ਤੋੜਨ ਦੇ ਮੁੱਦੇ ’ਤੇ ਸੰਸਦ ਵਿਚ ਹੰਗਾਮਾ

Share this story

ਵਿਰੋਧੀ ਧਿਰ ਨੇ ਕੀਤੀ ਗ੍ਰਿਫਤਾਰੀ ਦੀ ਮੰਗ

Page-1_06 ਨਵੀਂ ਦਿੱਲੀ 23 ਜੁਲਾਈ (ਪੀ. ਟੀ. ਲਾਇਵ)- ਸ਼ਿਵ ਸੈਨਾ ਸੰਸਦ ਮੈਂਬਰਾਂ ਵੱਲੋਂ ਰਾਜਧਾਨੀ ਵਿਚਲੇ ਮਹਾਰਾਸ਼ਟਰ ਸਦਨ ਦੀ ਕੰਟੀਨ ਦੇ ਇਕ ਮੁਸਲਮਾਨ ਮੁਲਾਜ਼ਮ ਦਾ ਜਬਰਨ ਰੋਜ਼ਾ ਤੋੜਨ ਦੇ ਮੁੱਦੇ ‘ਤੇ ਸੰਸਦ ਵਿਚ ਜੋਰਦਾਰ ਹੰਗਾਮਾ ਹੋਇਆ। ਸ਼ਿਵ ਸੈਨਾ ਸੰਸਦ ਮੈਂਬਰ ਕੰਟੀਨ ਵਿਚ ਮਹਾਰਾਸ਼ਟਰੀ ਖਾਣਾ ਨਾ ਦਿੱਤੇ ਜਾਣ ਤੋਂ ਖਫਾ ਸਨ। ਸਰਕਾਰ ਨੇ ਦੋਸ਼ਾਂ ਨੂੰ ਰੱਦ ਕਰਦਿਆਂ ਕਿਹਾ ਹੈ ਕਿ ਪਹਿਲਾਂ ਦੋਸ਼ਾਂ ਦੀ ਪੁਸ਼ਟੀ ਕਰਨੀ ਪਵੇਗੀ। ਜਿਉਂ ਹੀ ਲੋਕ ਸਭਾ ਜੁੜੀ ਤਾਂ ਵਿਰੋਧੀ ਪਾਰਟੀਆਂ ਦੇ ਅਨੇਕਾਂ ਮੈਂਬਰਾਂ ਨੇ ਇਹ ਮੁੱਦਾ ਉਠਾਇਆ। ਕਾਂਗਰਸ, ਰਾਸ਼ਟਰੀ ਜਨਤਾ ਦਲ, ਤ੍ਰਿਣਮੂਲ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰ ਖੜੇ ਹੋ ਗਏ। ਇਕ ਮੀਡੀਆ ਰਿਪੋਰਟ ਅਨੁਸਾਰ ਮਹਾਰਾਸ਼ਟਰ ਸਦਨ ਦੀ ਕੰਟੀਨ ਵਿਚ

11 ਦੇ ਆਸਪਾਸ ਸ਼ਿਵ ਸੈਨਾ ਸੰਸਦ ਮੈਂਬਰਾਂ ਨੇ ਇਕ ਮੁਸਲਮਾਨ ਕੇਟਰਿੰਗ ਸੁਪਰਵਾਈਜਰ ਨੂੰ ਰੋਟੀ ਖਾਣ ਲਈ ਮਜਬੂਰ ਕੀਤਾ ਜਦ ਕਿ ਉਸ ਨੇ ਰੋਜ਼ਾ ਰਖਿਆ ਹੋਇਆ ਸੀ। ਸਿਫਰ ਕਾਲ ਦੌਰਾਨ ਕਾਂਗਰਸ ਸੰਸਦ ਮੈਂਬਰਾਂ ਨੇ ਇਹ ਮੁੱਦਾ ਉਠਾਇਆ ਜਿਸ ਦਾ ਸ਼ਿਵ ਸੈਨਾ ਤੇ ਭਾਜਪਾ ਸੰਸਦ ਮੈਂਬਰਾਂ ਨੇ ਜੋਰਦਾਰ ਵਿਰੋਧ ਕੀਤਾ। ਸਤਾਧਾਰੀ ਸੰਸਦ ਮੈਂਬਰਾਂ ਤੇ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਵਿਚਾਲੇ ਬੋਲ ਕਬੋਲ ਵੀ ਹੋਇਆ। ਨੌਬਤ ਹਥੋਪਾਈ ਤੱਕ ਪੁੱਜ ਗਈ। ਗੁਸੇ ਨਾਲ ਲਾਲ ਪੀਲੇ ਹੋਏ ਭਾਜਪਾ ਮੈਂਬਰ ਰਮੇਸ਼ ਬਿਧੂਰੀ ਤੇ ਰਾਸ਼ਟਰੀ ਜਨਤਾ ਦਲ ਦੇ ਪੱਪੂ ਯਾਦਵ ਇਕ ਦੂਸਰੇ ਵੱਲ ਵਧੇ ਪਰ ਬਾਕੀ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ‘ਤੇ ਸਪੀਕਰ ਨੇ 15 ਮਿੰਟ ਲਈ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ। ਰਾਜ ਸਭਾ ਵਿਚ ਸਿਫਰ ਕਾਲ ਦੌਰਾਨ ਇਹ ਮੁੱਦਾ ਅਲੀ ਅਨਵਰ (ਜਨਤਾ ਦਲ ਸੰਯੁਕਤ) ਨੇ ਉਠਾਉਂਦਿਆਂ ਇਸ ਘਟਨਾ ਦੀ ਜੋਰਦਾਰ ਨਿੰਦਾ ਕਰਦਿਆਂ ਦੋਸ਼ੀ ਸੰਸਦ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਕਿਹਾ ਕਿ ਸਰਕਾਰ ਇਸ ਮਾਮਲੇ ‘ਤੇ ਅਫਸੋਸ ਪ੍ਰਗਟ ਕਰਦੀ ਹੈ ਤੇ ਇਸ ਮਾਮਲੇ ਦੀ ਛਾਣਬੀਣ ਕੀਤੀ ਜਾਵੇਗੀ। ਇਸ ਦੇ ਤੁਰੰਤ ਬਾਅਦ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰ ਵੀ ਸਦਨ ਦੇ ਅਗੇ ਆ ਗਏ। ਹੰਗਾਮੇ ਦੌਰਾਨ ਉਪ ਸਭਾਪਤੀ ਪੀ.ਜੇ ਕੁਰੀਏਨ ਨੇ 10 ਮਿੰਟ ਲਈ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ।
ਘਟਨਾ ਸ਼ਰਮਨਾਕ- ਕਾਂਗਰਸ ਨੇ ਘਟਨਾ ਨੂੰ ਸ਼ਰਮਨਾਕ ਕਰਾਰ ਦਿੰਦਿਆਂ ਇਸ ਦੀ ਨਿੰਦਾ ਕੀਤੀ ਹੈ। ਸਾਬਕਾ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਮਲ ਨਾਥ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਅੱਤ ਸ਼ਰਮਨਾਕ ਘਟਨਾ ਹੈ ਜਿਸ ਤੋਂ ਸ਼ਿਵ ਸੈਨਾ ਦੀ ਮਾਨਸਿਕਤਾ ਦਾ ਪਤਾ ਲੱਗਦਾ ਹੈ। ਕਾਂਗਰਸ ਆਗੂ ਮਿਲਿੰਦ ਦਿਓਰਾ ਨੇ ਕਿਹਾ ਹੈ ਕਿ ਇਹ ਘਟਨਾ ਸ਼ਿਵ ਸੈਨਾ ਦੇ ਕੱਟੜਵਾਦ ਤੱਕ ਹੀ ਸੀਮਤ ਨਹੀਂ ਹੈ ਬਲਕਿ ਕਾਨੂੰਨ ਨੂੰ ਆਪਣੇ ਹੱਥਾਂ ਵਿਚ ਲੈਣ ਨਾਲ ਵੀ ਜੁੜੀ ਹੋਈ ਹੈ।

WRITTEN BY