Skip to content
Independent perspectives. Global stories.
BREAKING

ਪੰਜਾਬ ਸਰਕਾਰ ਵਲੋ ਸਟੇਟ ਰੋਡ ਸੇਫਟੀ ਪਾਲਿਸੀ ਬਣਾਉਣ ਲਈ ਕਮੇਟੀ ਦਾ ਗਠਨ

Share this story

ਟਰੱਕਾਂ ਅਤੇ  ਟ੍ਰੈਕਟਰ ਟ੍ਰਾਲੀਆਂ ਤੇ ਸਵਾਰੀਆਂ ਦੀ ਢੁਆਈ ਲਈ ਜਿੰਮੇਵਾਰ ਡਰਾਇਵਰਾਂ ਦੇ ਡਰਾਇਵਿੰਗ ਲਾਇਸੈਂਸ ਅਤੇ ਪਰਮਿਟ ਰੱਦ ਕਰ ਦਿੱਤੇ ਜਾਣਗੇ  :  ਕੋਹਾੜ
ਪਰਨੀਤ ਬਰਾੜ-    ਕਾਰਜਕਾਰੀ ਸੰਪਾਦਕ
Page-1_03 ਜਲੰਧਰ/ਚੰਡੀਗੜ•, 23 ਜੁਲਾਈ (ਪੀ. ਟੀ)- ਅੱਜ ਇਥੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਸ ਅਜੀਤ ਸਿੰਘ ਕੋਹਾੜ ਦੀ ਪ੍ਰਧਾਨਗੀ ਹੇਠ ਪੰਜਾਬ ਰਾਜ ਸੜਕ ਸੁਰੱਖਿਆ ਕੌਂਸਲ ਦੀ ਮੀਟਿੰਗ  ਹੋਈ  ਜਿਸ ਵਿਚ ਸਟੇਟ ਰੋਡ ਸੇਫਟੀ ਪਾਲਿਸੀ ਦਾ ਖਰੜਾ ਬਣਾਏ ਜਾਣ ਲਈ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਇਹ ਕਮੇਟੀ ਆਪਣੀ ਰਿਪੋਰਟ ਸਟੇਟ ਰੋਡ ਸੇਫਟੀ ਕੌਂਸਲ ਨੂੰ  ਪੇਸ਼ ਕਰੇਗੀ। ਇਹ ਪ੍ਰਗਟਾਵਾ ਕਰਦਿਆਂ  ਸ. ਕੋਹਾੜ ਨੇ ਦੱਸਿਆ ਕਿ ਟਰੱਕਾਂ ਅਤੇ  ਟ੍ਰੈਕਟਰ ਟ੍ਰਾਲੀਆਂ ਤੇ ਸਵਾਰੀਆਂ ਦੀ ਢੋਆਢੁਆਈ ਕਾਰਨ ਹਾਦਸੇ ਵਾਪਰਦੇ ਹਨ ਇਸ ਤੋਂ ਇਲਾਵਾ ਛੋਟੇ ਹਾਥੀ ਅਤੇ ਵੱਡੇ ਹਾਥੀ ਦੇ ਨਾਂ ਦੀਆਂ ਗੂਡਜ਼ ਵੀਕਲਜ਼ ਵਿੱਚ ਵੀ ਸਵਾਰੀਆਂ ਦੀ ਢੋਆ ਢੋਆਈ ਡਰਾਇਵਰਾਂ ਵੱਲੋਂ ਕੀਤੀ ਜਾਂਦੀ ਹੈ। ਮੀਟਿੰਗ ਵਿਚ ਰੋਡ ਸੇਫਟੀ ਕੋਂਸਲ ਵੱਲੋ ਇਹਨਾਂ

ਗੱਡੀਆਂ  ਤੇ ਸਵਾਰੀਆਂ ਦੀ ਢੋਆ ਢੁਆਈ ਕਰਨ ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ ਅਤੇ  ਇਹ ਵੀ ਫੈਸਲਾ ਕੀਤਾ ਗਿਆ ਕਿ ਟਰੱਕਾਂ ਅਤੇ  ਟ੍ਰੈਕਟਰ ਟ੍ਰਾਲੀਆਂ ਤੇ ਸਵਾਰੀਆਂ ਦੀ ਢੋਆਢੁਆਈ ਲਈ ਜਿੰਮੇਵਾਰ ਡਰਾਇਵਰਾਂ ਦੇ ਡਰਾਇਵਿੰਗ ਲਾਇਸੈਂਸ ਅਤੇ ਪਰਮਿਟ ਰੱਦ ਕਰ ਦਿੱਤੇ ਜਾਣਗੇ। ਮੀਟਿੰਗ ਦੋਰਾਨ  ਭਾਰਤ ਸਰਕਾਰ ਦੀ ਮੱਦਦ ਨਾਲ ਰਾਜ ਅੰਦਰ ਇੰਸਟੀਚਿਊਟ ਆਫ ਡਰਾਈਵਿੰਗ ਟਰੇਨਿੰਗ ਅਤੇ ਰਿਸਚਰਜ ਸੈਂਟਰ (ਆਈ ਅਤੇ ਰਿਜ਼ਨਲ ਡਰਾਈਵਿੰਗ ਟਰੇਨਿੰਗ ਸੈਂਟਰ (ਆਰ ਖੋਲ•ੇ ਜਾਣ ਦਾ ਫੈਸਲਾ ਲਿਆ ਗਿਆ। ਸ. ਕੋਹਾੜ ਨੇ ਲੋਕ ਨਿਰਮਾਣ ਵਿਭਾਗ ਨੂੰ ਰਾਜ ਅੰਦਰ ਪੈਂਦੀਆਂ ਨੈਸਨਲ ਹਾਈਵੇਜ ਅਤੇ ਸਟੇਟ ਹਾਈਵੇਜ ਉਪਰ ਪਛਾਣ ਕੀਤੇ ਗਏ ਬਲੈਕ ਸਪਾਟਸ ਅਗਲੇ ਦੋ ਸਾਲਾਂ ਦੌਰਾਨ ਠੀਕ ਕੀਤੇ ਜਾਣ ਦੇ ਨਿਰਦੇਸ ਵੀ ਦਿੱਤੇ । ਮੀਟਿੰਗ ਵਿਚ ਫੈਸਲਾ ਕੀਤਾ ਗਿਆ ਕਿ ਸਕੂਲ ਬੱਸਾਂ ਵਿਚ ਬੱਚਿਆਂ ਦੀ ਸੁਰੱਖਿਆ ਲਈ ਟਰਾਂਸਪੋਰਟ, ਸਿੱਖਿਆ, ਪੁਲਿਸ ਆਦਿ ਮਹਿਕਮੇ ਮਿਲ ਕੇ ਕੰਮ ਕਰਨਗੇ ਅਤੇ ਇਨ•ਾਂ ਮਹਿਕਮਿਆਂ ਦੇ ਨਾਲ-ਨਾਲ ਸਕੂਲ ਮੈਨੇਜ਼ਮੈਂਟ ਨੂੰ ਵੀ ਇਹ ਜਿੰਮੇਵਾਰੀ ਦਿੱਤੀ ਜਾਵੇਗੀ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ। ਇਸ ਤੋਂ ਇਲਾਵਾ ਇਹ ਫੈਸਲਾ ਵੀ ਕੀਤਾ ਗਿਆ ਕਿ ਸਕੂਲੀ ਬੱਸਾਂ ਦੀ ਹਾਲਤ ਅਤੇ ਸਾਂਭ-ਸੰਭਾਲ ਨੂੰ ਵੀ ਯਕੀਨੀ ਬਣਾਇਆ ਜਾਵੇ ਅਤੇ ਇਸ ਸਬੰਧ ਵਿਚ ਸੁਪਰੀਮ ਕੋਰਟ ਦੇ ਆਦੇਸ਼ਾਂ ਅਤੇ ਮੋਟਰ ਗੱਡੀ ਐਕਟ-1988 ਅਤੇ ਇਸ ਅਧੀਨ ਬਣਾਏ ਗਏ ਰੂਲਾਂ ਅਨੁਸਾਰ ਹੀ ਇਹ ਬੱਸਾਂ ਚਲਾਈਆਂ ਜਾਣ।
ਇਹ ਯਕੀਨੀ ਬਣਾਇਆ ਜਾਵੇ ਕਿ ਅਜਿਹੀ ਹਰ ਬੱਸ ਵਿਚ ਸਪੀਡ ਗਵਰਨਰ ਲੱਗਾ ਹੋਵੇ ਅਤੇ ਇਨ੍ਹਾਂ ਦੀ ਰਫਤਾਰ 40 ਕਿਲੋ ਮੀਟਰ ਪ੍ਰਤੀ ਘੰਟਾਂ ਤੋਂ ਜਿਆਦਾ ਨਾ ਹੋਵੇ। ਸਕੂਲ ਬੱਸ ਡਰਾਇਵਰ ਕੋਲ 5 ਸਾਲ ਦਾ ਹੈਵੀ ਵਾਹੀਕਲ ਚਲਾਉਣ ਦਾ ਤਜਰਬਾ ਹੋਵੇ ਅਤੇ ਇਨ•ਾਂ ਬੱਸਾਂ ਦਾ ਰੰਗ ਪੀਲਾ ਹੋਵੇ। ਇਨ•ਾਂ ਬੱਸਾਂ ’ਤੇ ਸਕੂਲ ਦਾ ਨਾਂ, ਸੰਪਰਕ ਨੰਬਰ ਮੋਟੇ ਅੱਖਰਾਂ ਵਿਚ ਲਿਖਿਆ ਹੋਵੇ। ਇਨ੍ਹਾਂ ਬੱਸਾਂ ਵਿਚ ਫਸਟ ਏਡ ਬਾਕਸ ਹੋਵੇ ਤਾਂ ਜੋ ਕਿਸੇ ਵੀ ਸਥਿਤੀ ਨੂੰ ਨਜਿਠਣ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਸ. ਕੋਹਾੜ ਨੇ ਦੱਸਿਆ ਕਿ ਪਿੰਡਾ ਵਿਚ ਸੜਕਾਂ ਦੇ ਦੋਨੋਂ ਸਾਇਡਾਂ ਤੇ ਪੈਂਦੀ ਜਗ•ਾ ਉਪੱਰ ਨਾਲ ਲੱਗਦੀ ਜਗ•ਾ ਜਾਂ ਜਮੀਨ ਦੇ ਮਾਲਕਾਂ ਵੱਲੋਂ ਨਜਾਇਜ ਕਬਜਿਆਂ ਕਾਰਨਸੜਕਾਂ ਉੱਪਰ ਗੱਡੀਆਂ ਦੇ ਚਲਣ ਲਈ ਜਗ•ਾ ਕਾਫੀ ਘੱਟ  ਹੋਣ ਕਾਰਨ ਜਿਆਦਾਤਰ ਹਾਦਸੇ ਹੁੰਦੇ ਹਨ ਇਸ ਸਬੰਧੀ ਫੈਸਲਾ ਲੈਦਿਆ ਮੰਤਰੀ ਨੇ ਡਿਪਟੀ ਕਮਿਸ਼ਨਰਾਂ ਅਤੇ ਪੰਚਾਇਤ ਰਾਜ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ  ਜੇਕਰ ਇਸ ਉਪਰੰਤ ਵੀ ਕੋਈ ਵਿਅਕਤੀ ਸੜਕ ਦਾ ਏਰੀਆ ਘਟਾਏਗਾ ਜਾਂ ਕੱਟੇਗਾ, ਉਸਨੂੰ ਸਬੰਧਤ ਵਿਭਾਗ ਵੱਲੋਂ ਠੀਕ ਕਰਨ ਉਪਰੰਤ ਆਇਆ ਖਰਚਾ ਸਬੰਧਤ ਵਿਅਕਤੀ ਪਾਸੋਂ ਹੀ ਵਸੂਲ ਕੀਤਾ ਜਾਵੇਗਾ। ਉਹਨਾਂ ਘੜੂਕਿਆਂ ਉਪੱਰ ਸਕੂਲੀ ਬੱਚਿਆਂ ਦੀ ਢੋਆ ਢੁਆਈ ਤੁਰੰਤ ਬੰਦ ਕੀਤੇ ਜਾਣ ਅਤੇ     ਬਿਨਾਂ  ਡਰਾਇਵਿੰਗ ਲਾਇਸੈਂਸ ਤੋਂ ਟਰੈਕਟਰ ਚਲਾਏ ਜਾਣ ਵਾਲੇ ਛੋਟੀ ਉਮਰ ਦੇ ਬੱਚਿਆਂ  ਨੂੰ ਅਜਿਹਾ ਕਰਨ ਤੋਂ ਰੋਕਣ  ਅਤੇ ਮੈਰਿਜ ਪੈਲਸਾਂ ਵਿੱਚ ਵਿਆਹ ਸਾਦੀਆਂ ਦੇ ਪ੍ਰੋਗਰਾਮ ਦੌਰਾਨ ਸ਼ਰਾਬ ਪੀ ਕੇ ਆਪਣੀ ਨਿੱਜੀ ਕਾਰਾਂ ਲੈ ਕੇ ਸੜਕ ਉਪਰ ਆਉਣ ਵਾਲੇ ਵਿਅਕਤੀਆਂ ਵਿਰੁੱਧ ਸਖਤੀ ਕਰਨ ਦੇ ਪੁਲਿਸ ਵਿਭਾਗ ਨੂੰ ਨਿਰਦੇਸ ਦਿੱਤੇ ਗਏ। ਮੀਟਿੰਗ ਵਿਚ ਟਰਾਂਸਪੋਰਟ ਵਿਭਾਗ ਦੇ ਸਕੱਤਰ ਸ਼੍ਰੀ ਅਨੁਰਾਗ ਅਗਰਵਾਲ ਸਕੱਤਰ;ਸਟੇਟ ਟਰਾਂਸਪੋਰਟ ਕਮਿਸ਼ਨਰ,ਪੰਜਾਬ ਸ਼੍ਰੀ ਅਸ਼ਵਨੀ ਕੁਮਾਰ;    ਇੰਸਪੈਕਟਰ ਜਨਰਲ ਆਫ ਪੁਲਿਸ (ਟ੍ਰੈਫਿਕ) ਸ਼੍ਰੀ ਆਰਬਰਾੜ; ਚੀਫ ਇੰਜੀਨੀਅਰ (ਨੈਸ਼ਨਲ ਹਾਈਵੇਜ਼) ਪੀ(ਬੀ,ਪੰਜਾਬ ਸ਼੍ਰੀ ਏਸਿੰਗਲਾ; ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਸ਼੍ਰੀ ਹਰਮੇਲ ਸਿੰਘ ਸਰਾਂ; ਕਾਰਜਕਾਰੀ ਇੰਜੀਨੀਅਰ, ਪੀਸ਼੍ਰੀ ਡੀਸੂਦ ਅਤੇ ਹੋਰ ਉੱਚ ਅਧਿਕਾਰੀ ਸਾਮਲ ਸਨ।

WRITTEN BY