ਵਾਸ਼ਿੰਗਟਨ, 23 ਜੁਲਾਈ (ਪੀ. ਟੀ)- ਅਮਰੀਕਾ ਦੇ ਚੋਟੀ ਦੇ ਖੁਫੀਆ ਅਧਿਕਾਰੀ ਨੇ ਕਿਹਾ ਕਿ ਮਲੇਸ਼ੀਅਨ ਏਅਰਲਾਈਨਜ਼ ਦੇ ਜਹਾਜ਼ ਐਮ.ਐਚ-17 ਨੂੰ ਮਾਰ ਕੇ ਹੇਠਾਂ ਸੁੱਟਣ ਲਈ ਜਿੰਮੇਵਾਰ ਵੱਖਵਾਦੀਆਂ ਨੂੰ ਰੂਸ ਨੇ ਸਿਖਲਾਈ ਦਿੱਤੀ ਅਤੇ ਉਪਕਰਨ ਮੁਹੱਈਆ ਕਰਾਏ ਸਨ, ਉਨ੍ਹਾਂ ਨੇ ਕਿਹਾ ਕਿ ਇਸ ਜਹਾਜ਼ ਨੂੰ ਯੁਕਰੇਨੀ ਸੈਨਾ ਦਾ ਜਹਾਜ਼ ਸਮਝ ਕੇ ਮਾਰ ਗਿਰਾਇਆ ਗਿਆ ਹੋਵੇਗਾ। ਅਮਰੀਕਾ ਅਤੇ ਯੁਕਰੇਨ ਨੇ ਜਹਾਜ਼ ਤਬਾਹ ਕੀਤੇ ਜਾਣ ਲਈ ਮਾਸਕੋ ਅਤੇ ਰੂਸ ਸਮਰਥਕ ਬਾਗੀਆਂ ਨੂੰ ਜਿੰਮੇਵਾਰ ਠਹਿਰਾਇਆ ਹੈ। ਇਸ ਘਟਨਾ ‘ਚ ਜਹਾਜ਼ ‘ਚ ਸਵਾਰ 298 ਲੋਕ ਮਾਰੇ ਜਾ ਗਏ ਹਨ। ਰੂਸ ਨੇ ਇਸ ਘਟਨਾ ਤੋਂ ਆਪਣੀ ਸ਼ਮੂਲਿਅਤ ਤੋਂ ਇਨਕਾਰ ਕੀਤਾ ਹੈ। ਅਮਰੀਕੀ ਅਖਬਾਰ ਅਨੁਸਾਰ ਖੁਫੀਆ ਅਧਿਕਾਰੀਆਂ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਸ ਹਮਲੇ ਪਿੱਛੇ ਯੁਕਰੇਨੀ ਸੁਰੱਖਿਆ ਬਲਾਂ ਦਾ ਹੱਥ ਹੋ ਸਕਦਾ ਹੈ
ਕਿਉਂਕਿ ਯੁਕਰੇਨ ਕੋਲ ਇਸ ਤਰ੍ਹਾਂ ਦੀ ਜਹਾਜ ਭੇਦੀ ਮਿਸਾਈਲ ਨਹੀਂ ਹੈ, ਜੋ ਮਲੇਸ਼ੀਆ ਜਹਾਜ ਨੂੰ ਇੰਨ੍ਹੀਂ ਦੂਰੀ ਤੋਂ ਮਾਰ ਸੁੱਟੇ।


