ਫਰੀਦਕੋਟ, 19 ਜੁਲਾਈ (ਗੁਰਜੀਤ ਰੋਮਾਣਾ)- ਫਰੀਦਕੋਟ ਿਵਚੋਂ ਸਮੇਂ ਸਮੇਂ ਤੇ ਸਤਾਈ ਬੱਚਿਆਂ ਤੇ ਨੋਜ਼ਵਾਨਾਂ ਦੇ ਗੁੰਮ ਹੋਣ ਤੋਂ ਬਾਅਦ ਪੰਜਾਬ ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਬਾਰੇ ਅਤੇ ਸਿ ਅਗਵਾ ਅਤੇ ਗੁੰਮਸ਼ੁਦਗੀ ਦੀ ਭੇਂਟ ਚੜ ਚੁੱਕੇ ਪੀੜਤਾਂ ਦੇ ਵਾਰਸਾਂ ਨੂੰ ਇਨਸਾਫ ਦਵਾਉਣ ਲਈ ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਪੋ ਸਾਧੂ ਿਸੰਘ ਵੱਲੋਂ ਕੇਂਦਰ ਸਰਕਾਰ ਦੇ ਗ੍ਰਹਿ ਮੰਤਰੀ ਰਾਜਨਾਥ ਨੂੰ ਮਿਲ ਕੇ ਸਾਰੀ ਸਥਿਤੀ ਤੋਂ ਉਨਾਂ ਨੂੰ ਜਾਣੂ ਕਰਵਾ ਕਿ ਇਸ ਸਾਰੇ ਘਟਨਾ ਕਰਮ ਦੀ ਸੀ. ਬੀ. ਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਤਾਂ ਲੰਬੇ ਸਮੇਂ ਤੋਂ ਆਪਣੇ ਬੱਿਚਆ ਦੇ ਘਰ ਪਰਤ ਆਉਣ ਦੇ ਇੰਤਜ਼ਾਰ ਵਿੱਚ ਬੈਠੇ ਮਾਪਿਆ ਨੂੰ ਇਨਸਾਫ ਮਿਲ ਸਕੇ। ਉਨਾਂ ਦਿਸਆ ਸ੍ਰੀ ਰਾਜਨਾਥ ਜੀ ਨੇ ਸਾਰੀ ਸਥਿੱਤੀ ਨੂੰ ਧਿਆਨ ਨਾਲ ਸੁਣਿਆ ਤੇ ਭਰੋਸਾ ਦੁਆਇਆ ਕੇ ਪਹਿਲ ਦੇ ਅਧਾਰ ’ਤੇ ਇਸ ਮਸਲੇ ਦਾ ਹੱਲ ਕਰਕੇ ਜ਼ਲਦੀ ਹੀ ਪੀੜਤ ਪਰੀਵਾਰਾਂ ਨੂੰ ਇਨਸਾਫ ਦਵਾ ਦਿੱਤਾ ਜਾਵੇਗਾ।



