Skip to content
Independent perspectives. Global stories.
BREAKING

ਫੀਬਾ ਵੱਲੋਂ ਸਿੱਖ ਖਿਡਾਰੀਆਂ ਨੂੰ ਛੋਟੀ ਦਸਤਾਰ ਨਾਲ ਖੇਡਣ ਤੋਂ ਰੋਕਣਾ ਮੰਦਭਾਗਾ : ਮਨਜੀਤ ਸਿੰਘ

Share this story

ਅੰਮ੍ਰਿਤਸਰ, 19 ਜੁਲਾਈ  (ਪੀ. ਟੀ)- ਇੰਟਰਨੈਸ਼ਨਲ ਬਾਸਕਿਟਬਾਲ ਫੈਡਰੇਸ਼ਨ (ਫੀਬਾ) ਵੱਲੋਂ ਜਾਪਾਨ ਵਿੱਚ ਕਰਵਾਏ ਜਾ ਰਹੇ ਏਸ਼ੀਆ ਕੱਪ ਦੌਰਾਨ ਭਾਰਤ ਦੇ ਦੋ ਸਿੱਖ ਖਿਡਾਰੀ ਸ. ਅੰਮ੍ਰਿਤਪਾਲ ਸਿੰਘ ਤੇ ਸ. ਅਮਜੋਤ ਸਿੰਘ ਨੂੰ ਮੈਚ ਰੈਫਰੀ ਵੱਲੌਂ ਸਿਰ ’ਤੇ ਛੋਟੀ ਦਸਤਾਰ (ਪਟਕਾ) ਸਜਾ ਕੇ ਬਾਸਕਿਟਬਾਲ ਖੇਡਣ ਤੋਂ ਰੋਕੇ ਜਾਣ ਦੀ ਸ. ਮਨਜੀਤ ਸਿੰਘ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹਰੇਕ ਸਿੱਖ ਲਈ ਸਿਰ ਤੇ ਦਸਤਾਰ ਸਜਾਉਣੀ ਜ਼ਰੂਰੀ ਹੁੰਦੀ ਹੈ, ਇਥੋਂ ਤੱਕ ਕਿ ਖੇਡਾਂ ਦੌਰਾਨ ਵੀ ਛੋਟੀ ਦਸਤਾਰ (ਪਟਕਾ) ਸਜਾ ਕੇ ਖੇਡਣਾ ਹੁੰਦਾ ਹੈ। ਇਸ ਨਾਲ ਖੇਡ ਦੌਰਾਨ ਕਿਸੇ ਵੀ ਦੂਸਰੇ ਖਿਡਾਰੀ ਨੂੰ ਕੋਈ ਮੁਸ਼ਕਿਲ ਨਹੀਂ ਆਉਂਦੀ, ਸਗੋਂ ਛੋਟੀ ਦਸਤਾਰ ਸਜਾ ਕੇ ਖੇਡਣ ਨਾਲ ਖਿਡਾਰੀ ਨੂੰ ਸਿਰ ਤੇ ਸੱਟ ਲੱਗਣ ਦਾ ਬਚਾਅ ਰਹਿੰਦਾ ਹੈ। ਪਰ ਪਤਾ

ਨਹੀਂ ਕਿਹੜੇ ਨਿਯਮ ਤਹਿਤ ਫੀਬਾ ਵੱਲੋਂ ਸਿੱਖ ਖਿਡਾਰੀਆਂ ਨੂੰ ਛੋਟੀ ਦਸਤਾਰ ਸਜਾ ਕੇ ਖੇਡਣ ਤੋਂ ਰੋਕਿਆ ਗਿਆ ਹੈ।ਫੀਬਾ ਦੇ ਇਸ ਤਰ੍ਹਾਂ ਕਰਨ ਨਾਲ ਜਿਥੇ ਖਿਡਾਰੀਆਂ ਦੀ ਮਾਨਸਿਕਤਾ ਨੁੰ ਭਾਰੀ ਸੱਟ ਵੱਜੀ ਹੈ, ਉਥੇ ਦੇਸ਼-ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਵਿੱਚ ਵੀ ਰੋਸ ਤੇ ਰੋਹ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾ ਵੀ ਇੰਟਰਨੈਸ਼ਨਲ ਵਰਲਡ ਸੰਸਥਾ (ਫੀਫਾ) ਵੱਲੋਂ ਫੁੱਟਬਾਲ ਮੈਚ ਖੇਡਣ ਸਮੇਂ ਸਿੱਖ ਖਿਡਾਰੀਆਂ ਨੂੰ ਛੋਟੀ ਦਸਤਾਰ ਸਜਾ ਕੇ ਖੇਡਣ ਤੋਂ ਰੋਕਿਆ ਗਿਆ ਸੀ ਜਿਸ ਦੀ ਕੌਮਾਂਤਰੀ ਪੱਧਰ ਤੇ ਵਿਰੋਧਤਾ ਹੋਈ ਸੀ,  ਤੇ ਫੀਫਾ ਵੱਲੋਂ ਆਪਣੇ ਨਿਯਮ ਵਿੱਚ ਸੋਧ ਕਰਕੇ ਸਿੱਖ ਖਿਡਾਰੀਆਂ ਨੂੰ ਦਸਤਾਰ (ਪਟਕਾ) ਬੰਨ ਕੇ ਫੁੱਟਬਾਲ ਖੇਡਣ ਦੀ ਇਜ਼ਾਜਤ ਦਿੱਤੀ ਗਈ ਸੀ, ਦੇਸ਼-ਵਿਦੇਸ਼ ਦੇ ਸਿੱਖ ਭਾਈਚਾਰੇ ਅਤੇ ਸੰਸਥਾਵਾਂ ਫੀਬਾ ਦੀ ਇਸ ਹਰਕਤ ਦਾ ਸਖਤ ਨੋਟਿਸ ਲੈਣ ਨਿਯਮ ਵਿੱਚ ਬਦਲਾਅ ਲਈ ਮਜਬੂਰ ਕਰਨ।

WRITTEN BY