ਵਾਸ਼ਿੰਗਟਨ, 19 ਜੁਲਾਈ (ਪੀ. ਟੀ)- ਮਲੇਸ਼ੀਆਈ ਜਹਾਜ਼ ‘ਚ ਸਵਾਰ ਸਾਰੇ ਮੁਸਾਫਰਾਂ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ, ਇਸ ਗੱਲ ਦਾ ਅਜੇ ਵੀ ਪਤਾ ਨਹੀਂ ਲੱਗ ਸਕਿਆ ਹੈ। ਉਥੇ ਹੀ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਜਿਸ ਇਲਾਕੇ ਤੋਂ ਮਿਸਾਈਲ ਦਾਗੀ ਗਈ ਉਹ ਇਲਾਕਾ ਰੂਸ ਦੇ ਕੰਟ੍ਰੋਲ ‘ਚ ਹੈ। ਓਬਾਮਾ ਦਾ ਕਹਿਣਾ ਹੈ ਕਿ ਇਹ ਮੰਨਣਾ ਔਖਾ ਹੈ ਕਿ ਵਿਦਰੋਹੀਆਂ ਦੇ ਜਿਸ ਇਲਾਕੇ ਤੋਂ ਮਿਸਾਈਲ ਦਾਗੀ ਗਈ ਉਹ ਰੂਸ ਦੀ ਸਹਾਇਤਾ ਦੇ ਬਿਨਾਂ ਸੰਭਵ ਹੋਵੇ। ਓਬਾਮਾ ਨੇ ਸਾਫ਼ ਕਿਹਾ ਕਿ ਉਸ ਇਲਾਕੇ ‘ਚ ਹਿੰਸਾ ਨੂੰ ਰੂਸ ਦਾ ਸਮਰਥਨ ਪ੍ਰਾਪਤ ਹੈ। ਹਾਲਾਂਕਿ ਹੁਣ ਦੋ ਦਿਨ ਬਾਅਦ ਵੀ ਇਹ ਸਵਾਲ ਕਾਇਮ ਹੈ ਕਿ ਆਖਿਰ ਜਹਾਜ਼ ‘ਤੇ ਮਿਸਾਈਲ ਹਮਲਾ ਕੀਤਾ ਤਾਂ ਕਿਸਨੇ ਕੀਤਾ। ਇਸ ਪੂਰੇ ਮਾਮਲੇ ਦੀ ਸੁਤੰਤਰ ਜਾਂਚ
ਲਈ ਰੂਸ ਸਮਰਥਕ ਅਲਗਾਵਵਾਦੀਆਂ ਨੇ ਅੰਤਰਰਾਸ਼ਟਰੀ ਜਾਂਚਕਰਤਾਵਾਂ ਨੂੰ ਘਟਨਾ ਸਥਲ ‘ਤੇ ਜਾਣ ਦੀ ਇਜਾਜ਼ਤ ਤਾਂ ਦਿੱਤੀ ਸੀ, ਲੇਕਿਨ ਜਦੋਂ ਇਹ ਦਲ ਉੱਥੇ ਅੱਪੜਿਆ ਤਾਂ ਉਨ੍ਹਾਂ ਨੂੰ ਕੁੱਝ ਬੰਦੂਕਧਾਰੀਆਂ ਨੇ ਰੋਕ ਦਿੱਤਾ। ਜਾਂਚ ਦਲ ਦਾ ਇਲਜ਼ਾਮ ਹੈ ਕਿ 75 ਮਿੰਟ ਦੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਰੋਕਿਆ ਗਿਆ। ਇਸ ਦਲ ’ਚ ਐਫਬੀਆਈ ਦੇ ਦੋ ਮੈਂਬਰ ਸਨ ।



