ਚੰਡੀਗੜ, 19 ਜੁਲਾਈ (ਪੀ. ਟੀ)- ਅੱਜ ਇਕ ਸਾਂਝੇ ਬਿਆਨ ਰਾਹੀਂ ਕਾਂਗਰਸ ਦੇ ਚਾਰ ਵਿਧਾਇਕਾਂ ਨੇ ਅਕਾਲੀ ਦਲ ਵਲੋਂ ਹਰਿਆਣੇ ਵਿਚ ਅਮਨ ਕਨੂੰਨ ਦੀ ਸਥਿਤੀ ਪੈਦਾ ਕਰਨ ਤੇ ਡੂੰਘਾ ਅਫਸੋਸ ਅਤੇ ਫਿਕਰ ਜਾਹਰ ਕੀਤਾ । ਸ. ਸੁਖਜਿੰਦਰ ਸਿੰਘ ਰੰਧਾਵਾ, ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸ. ਸੁਖਬਿੰਦਰ ਸਿੰਘ ਸਰਕਾਰੀਆ ਅਤੇ ਰਮਨਜੀਤ ਸਿੰਘ ਸਿੱਕੀ ਨੇ ਕਿਹਾ ਕਿ ਅਸੀਂ ਸਿੱਖ ਕਾਂਗਰਸੀਆਂ ਨੇ ਪਹਿਲਾ ਵੀ ਪੰਜਾਬ ਦੇ ਮਾਹੋਲ ਨੂੰ ਵਿਗੜਦੀਆਂ ਵੇਖਿਆ ਸੀ ਜੋ ਇਕ ਛੋਟੀ ਜਿਹੀ ਚਿੰਗਾਰੀ ਵੱਡਾ ਭਾਂਬੜ ਬਣ ਗਈ ਸੀ ਜਿਸ ਦਾ ਸੇਕ ਪੰਜਾਬ ਨੂੰ ਬਹੁਤ ਲੰਮਾ ਅਰਸਾ ਲੱਗਿਆ । ਉਨ੍ਹਾਂ ਨੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਇਸ ਮਸਲੇ ਵਿਚੋਂ ਸਿਆਸੀ ਲਾਭ ਲੈਣਾ ਚਾਹੁੰਦੇ ਹਨ ਅਤੇ ਪੰਜਾਬ ਵਿਚ ਉਨ੍ਹਾਂ ਦੀ ਸਰਕਾਰ ਦੀ ਪੁਰਣ
ਅਸਫਲਤਾ ਨੂੰ ਢੱਕਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ । ਉਨ?ਾ ਨੇ ਕਿਹਾ ਕਿ ਜੇ ਸ. ਬਾਦਲ ਨੂੰ ਹਰਿਆਣੇ ਵਲੋਂ ਕੀਤੇ ਫੈਸਲੇ ਬਾਰੇ ਕੋਈ ਗਿਲਾ ਹੈ ਤਾਂ ਮਾਨਯੋਗ ਸੁਪਰਿਮ ਕੋਰਟ ਵਿੱਚ ਜਾ ਸਕਦੇ ਹਨ, ਪਰ ਉਨ੍ਹਾਂ ਨੇ ਆਪਣੇ ਵਰਕਰਾਂ ਨੂੰ ਆਪਣੇ ਹੰਜੂਆਂ ਨਾਲ ਉਕਸਾ ਕੇ ਹਰਿਆਣੇ ਦੇ ਗੁਰਦੁਆਰਿਆਂ ਵਿਚ ਭੇਜ ਦਿੱਤੇ ਹੈ ਤਾਂ ਜੋ ਅਮਨ ਅਤੇ ਕਨੂੰਨ ਦੀ ਸਥੀਤੀ ਪੈਦਾ ਕੀਤੀ ਜਾਵੇ । ਇਨ੍ਹਾਂ ਵਿਧਾਇਕਾਂ ਨੇ ਹੈਰਾਨਗੀ ਜਾਹਰ ਕੀਤੀ ਕਿ ਬਾਦਲ ਸਾਹਿਬ ਨੂੰ ਪੰਜਾਬ ਦੇ ਲੱਖਾਂ ਨੌਜਵਾਨਾਂ ਦੀ ਬੇਰੋਜ਼ਗਾਰੀ, ਹਜ਼ਾਰਾਂ ਨੌਜਵਾਨਾਂ ਦੀ ਨਸ਼ਿਆਂ ਦੇ ਕਾਰਨ ਮੌਤ ਅਤੇ ਹਜਾਰਾਂ ਕਿਸਾਨਾਂ ਦੇ ਆਤਮਹੱਤਿਆ ਉਤੇ ਕਦੀ ਰੋਣਾਂ ਕਿਉਂ ਨਹੀਂ ਆਇਆ। ਉਨ੍ਹਾਂ ਕਿਹਾ ਕਿ ਹਰਿਆਣੇ ਦੇ ਗੁਰਦਵਾਰਿਆਂ ਵਿੱਚ ਭੇਜੇ ਆਪਣੇ ਹਥਿਆਰਬੰਦ ਗੁੰਡੇ ਵਾਪਸ ਬੁਲਾ ਕਿ ਅਮਨ ਅਤੇ ਕਨੂੰਨ ਨੂੰ ਖਤਰਾਂ ਪੈਦਾ ਕਰਨ ਵਾਲੀ ਰਾਜਨੀਤੀ ਤੁਰੰਤ ਬੰਦ ਕਰੋ।ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹਾਂ ਬਤੌਰ ਇਕ ਸੁਲਝੇ ਹੋਏ ਲੀਡਰ ਉਹ ਇਸ ਮਾਮਲੇ ਵਿਚ ਨਾਂ ਪੈਣ ਅਤੇ ਸ. ਪ੍ਰਕਾਸ਼ ਸਿੰਘ ਬਾਦਲ ਦੀਆਂ ਚਿਕਨੀਆਂ ਚੋਪੜੀਆਂ ਰਾਜਨੀਤਕ ਚਾਲਾਂ ਵਿਚ ਨਾਂ ਆਉਣ।



