Skip to content
Independent perspectives. Global stories.
BREAKING

ਯਾਮੀ ਗੌਤਮ : ਕਾਮਯਾਬੀ ਦਾ ਕੋਈ ਫਾਰਮੂਲਾ ਨਹੀਂ

Share this story

image ਦੱਖਣ ਭਾਰਤ ਦੀ ਫ਼ਿਲਮ ‘ਯੁੱਧਮ’ ਤੋਂ ਬਾਅਦ ‘ਬਾਦਲਪੁਰ’ ਹਿੰਦੀ ਦੀ ਵੱਡੀ ਫ਼ਿਲਮ ਯਾਮੀ ਗੌਤਮ ਕੋਲ ਹੈ † ਇਸ ਤੋਂ ਇਲਾਵਾ ਇਕ ਤੇਲਗੂ ਫ਼ਿਲਮ ‘ਕੋਰੀਅਰ ਬੁਆਏ ਕਲਿਆਣ’ ਵੀ ਉਹ ਕਰ ਰਹੀ ਹੈ † ‘ਵਿੱਕੀ ਡੋਨਰ’ ਨੇ ਜ਼ਬਰਦਸਤ ਪ੍ਰਸੰਸਾ ਉਸ ਨੂੰ ਦਿਵਾਈ ਸੀ ਹਾਲਾਂਕਿ ‘ਟੋਟਲ ਸਿਆਪਾ’ ਨੇ ਬਣੀ ਖੇਡ ਵਿਗਾੜ ਦਿੱਤੀ † ਯਾਮੀ ਨਕਾਮੀ ਭੁੱਲ ਕੇ ਮੁੜ ਅੱਗੇ ਵਧਣ ਲਈ ਸਰਗਰਮ ਹੈ † ‘ਟੋਟਲ ਸਿਆਪਾ’ ਉਸ ਲਈ ਸਿਆਪਾ ਹੀ ਹੋ ਗਿਆ † ਇਹੋ ਜਿਹੇ ਝਟਕੇ ਸਭ ਸੱਤਿਆਨਾਸ ਕਰ ਦਿੰਦੇ ਹਨ † ਹਾਂ ‘ਕਹਾਣੀ’ ਤੋਂ ਪਹਿਲਾਂ ‘ਅਲਾਦੀਨ’ ਵੀ ਸੁਜਾਏ ਘੋਸ਼ ਦੀ ਮੂਧੇ ਮੰੂਹ ਡਿੱਗੀ ਸੀ † ਇਕ ਦੋ ਫ਼ਿਲਮਾਂ ਦੇ ਅਧਾਰ ‘ਤੇ ਯਾਮੀ ਕਹਿੰਦੀ ਹੈ ਕਿ ਕਿਸੇ ਨੂੰ ਪਰਖਣਾ ਨਹੀਂ ਚਾਹੀਦਾ † ਹਾਂ ਹਰ ਨਵਾਂ ਨਿਰਦੇਸ਼ਕ ਸੁਜਾਏ ਘੋਸ਼ ਨਹੀਂ ਹੋ ਸਕਦਾ † ‘ਟੋਟਲ

ਸਿਆਪਾ’ ਨੂੰ ਛੱਡੋ ਯਾਮੀ ਹਰ ਨਿਰਦੇਸ਼ਕ ਦੀ ਇੱਜ਼ਤ ਕਰਦੀ ਹੈ † ਇਥੇ ਕੋਈ ਪੱਕਾ ਨਹੀਂ ਕਹਿ ਸਕਦਾ ਕਿ ਕਿਸ ਦੀ ਫ਼ਿਲਮ ਚੱਲੇਗੀ? ਹਰ ਫ਼ਿਲਮ ਨਵਾਂ ਸਬਕ ਦਿੰਦੀ ਹੈ † ਨਵੇਂ ਕਲਾਕਾਰਾਂ ਨਾਲ ਵਾਹ ਪੈਂਦਾ ਹੈ † ਯਾਮੀ ਕੋਲ ਚੰਗੀਆਂ ਯਾਦਾਂ ਵੀ ਹਨ, ਯਾਮੀ ਅਸਫ਼ਲਤਾ ਦਾ ਦੋਸ਼ ਕਿਸੇ ਹੋਰ ਸਿਰ ਨਹੀਂ ਮੜ੍ਹਨਾ ਚਾਹੁੰਦੀ † ਹਾਂ, ਪੜਚੋਲ ਕਰਨੀ ਚਾਹੀਦੀ ਹੈ ਨਾ ਕਿ ਨਾਕਾਮੀ ਹੀ ਲੈ ਕੇ ਬਹਿ ਜਾਣਾ ਚਾਹੀਦਾ ਹੈ † ਯਾਮੀ ਦਾ ਵੀ ਕਹਿਣਾ ਹੈ ਕਿ ਕਾਮਯਾਬੀ ਦਾ ਕੋਈ ਫਾਰਮੂਲਾ ਨਹੀਂ ਹੈ †

WRITTEN BY