Skip to content
Independent perspectives. Global stories.
BREAKING

ਨੇਹਾ ਧੂਪੀਆ ਮਨ ਮੁਤਾਬਿਕ ਮਿਲ ਰਿਹੈ ਕੰਮ

Share this story

image ਸਾਲ 2002 ‘ਚ ਫੈਮਿਨਾ ਮਿਸ ਇੰਡੀਆ ਦਾ ਤਾਜ ਆਪਣੇ ਸਿਰ ‘ਤੇ ਸਜਾਉਣ ‘ਚ ਸਫਲ ਰਹੀ ਅਭਿਨੇਤਰੀ ਨੇਹਾ ਧੂਪੀਆ ਨੂੰ ਬਾਲੀਵੁੱਡ ਨਾਲ ਜੁੜਿਆਂ ਲੰਬਾ ਸਮਾਂ ਹੋ ਗਿਆ ਹੈ ਤੇ ਇਸ ਦੌਰਾਨ ਉਸ ਵੱਲੋਂ ਨਿਭਾਈਆਂ ਗਈਆਂ ਕਈ ਭੂਮਿਕਾਵਾਂ ਕਰਕੇ ਜਿਥੇ ਉਸ ਦੀ ਦਰਸ਼ਕਾਂ ਵੱਲੋਂ ਪ੍ਰਸੰਸਾ ਕੀਤੀ ਗਈ, ਉਥੇ ਹੀ ਅੰਗ ਪ੍ਰਦਰਸ਼ਨ ਦੇ ਮਾਮਲੇ ‘ਚ ਉਸ ਨੂੰ ਲੋਕਾਂ ਦੀ ਆਲੋਚਨਾ ਦਾ ਵੀ ਸਾਹਮਣਾ ਕਰਨਾ ਪਿਆ † ਫਿਰ ਵੀ ਸਬੱਬੀਂ ਫ਼ਿਲਮੀ ਖੇਤਰ ਦਾ ਹਿੱਸਾ ਬਣੀ ਨੇਹਾ ਨੇ ਅਦਾਕਾਰੀ ਦਾ ਰੁਝਾਨ ਜਾਰੀ ਰੱਖਿਆ † ਅੱਜ ਦੀ ਤਾਰੀਖ ‘ਚ ਭਾਵੇਂ ਉਸ ਕੋਲ ਉਹ ਫ਼ਿਲਮੀ ਰੁਝੇਵੇਂ ਨਹੀਂ ਹਨ, ਜੋ ਹੋਣੇ ਚਾਹੀਦੇ ਹਨ ਪਰ ਉਹ ਇਹ ਮੰਨਦੀ ਹੈ ਕਿ ਅਜੋਕੇ ਸਮੇਂ ‘ਚ ਉਹ ਜਿਹੜੀ ਵੀ ਫ਼ਿਲਮ ਹੱਥਾਂ ‘ਚ ਲੈਂਦੀ ਹੈ, ਉਸ ਵਿਚ ਉਸ ਦੇ ਮਨ ਮੁਤਾਬਿਕ ਹੀ ਰੋਲ ਹੁੰਦਾ ਹੈ † ‘ਗਾਂਧੀ ਟੂ ਹਿਟਲਰ’, ‘ਪੱਪੂ ਕਾਂਟ ਡਾਂਸ ਸਾਲਾ’, ‘ਰਫ਼ਤਾਰ 24 ਇਨ ਟੂ 7’, ‘ਮੈਕਸਮ’ ਸਮੇਤ ਕਈ ਹੋਰ ਫ਼ਿਲਮਾਂ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਾਲੀ ਨੇਹਾ ਦਾ ਕਹਿਣਾ ਹੈ ਕਿ ਫ਼ਿਲਮਾਂ ਦੇ ਨਿਰਮਾਣ ‘ਚ ਕਾਫ਼ੀ ਬਦਲਾਅ ਆ ਗਿਆ ਹੈ †

WRITTEN BY