ਮਾਨਸਾ ਜ਼ਿਲ੍ਹੇ ਦੇ ਜੰਮਪਲ ਤੇ ਪਟਿਆਲਾ ਵਿਖੇ ਜਵਾਨ ਹੋਣ ਉਪਰੰਤ ਪੰਜਾਬੀ ਸੰਗੀਤਕ ਵੀਡੀਓਜ਼ ਤੇ ਹਿੰਦੀ ਲੜੀਵਾਰਾਂ ਰਾਹੀਂ ਬਾਲੀਵੁੱਡ ‘ਚ ਪੈਰ ਧਰਨ ਵਾਲਾ ਗੈਵੀ ਜਿੱਥੇ ਸਲਮਾਨ ਖਾਨ ਦੀ ਫ਼ਿਲਮ ‘ਏਕ ਥਾ ਟਾਈਗਰ’ ਰਾਹੀਂ ਵੱਡੀ ਛਾਲ ਮਾਰ ਚੁੱਕਿਆ ਹੈ, ਉੱਥੇ ਹਰ ਸਾਲ ਮਿਆਰੀ ਪੰਜਾਬੀ ਫ਼ਿਲਮਾਂ ਵੀ ਦਰਸ਼ਕਾਂ ਦੇ ਰੂਬੁਰੂ ਕਰ ਰਿਹਾ ਹੈ † ਗੈਵੀ ਚਹਿਲ ਆਪਣੀ 1 ਅਗਸਤ ਨੂੰ ਰਿਲੀਜ਼ ਹੋਣ ਵਾਲੀ ਨਵੀਂ ਫ਼ਿਲਮ ‘ਪੈਸਾ, ਯਾਰ ਤੇ ਪੰਗਾ’ ਨਾਲ ਸਿਨੇਮਾ ਘਰਾਂ ‘ਚ ਦਸਤਕ ਦੇ ਰਿਹਾ ਹੈ † ਇਸ ਤੋਂ ਇਲਾਵਾ ਉਸ ਦੀਆਂ ਦੋ ਹੋਰ ਫ਼ਿਲਮਾਂ ‘ਯਰਾਨਾ’ ਅਤੇ ‘ਪਿੰਡਾਂ ਵਿਚੋਂ ਪਿੰਡਾਂ ਸੁਣੀਂਦਾ’ ਵੀ ਇਸ ਸਾਲ ਆ ਰਹੀਆਂ ਹਨ † ‘ਪੈਸਾ, ਯਾਰ ਤੇ ਪੰਗਾ’ ਫ਼ਿਲਮ ਦੀ ਟੀਮ ‘ਚ ਕਾਫੀ ਨਵੇਂ ਚਿਹਰੇ ਹਨ † ਇਸ ਫ਼ਿਲਮ ‘ਚ ਗੈਵੀ ਚਹਿਲ ਤੋਂ ਇਲਾਵਾ ਬਾਲੀਵੁੱਡ ਦਾ ਸਥਾਪਤ ਅਦਾਕਾਰ
ਮੁਕੁਲ ਦੇਵ ਤੇ ਪੰਜਾਬੀ ਫ਼ਿਲਮਾਂ ਦੀ ਉਭਰ ਰਹੀ ਨਾਇਕਾ ਖੁਸ਼ਬੂ ਗਰੇਵਾਲ ਵੀ ਹਨ † † ਭਰਤ ਅਰੋੜਾ, ਅਰਵਿੰਦਰ ਸਿੰਘ ਤੇ ਗੁਰਪ੍ਰੀਤ ਗੁਜਰਾਲ ਵੱਲੋਂ ਇਹ ਫ਼ਿਲਮ ਵਰਿੰਦਰ ਸਿੰਘ ਦੀ ਨਿਰਦੇਸ਼ਨਾ ‘ਚ ਬਲਾਕ ਬਸਟਰ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣਾਈ ਗਈ ਹੈ † ਇਸ ਫ਼ਿਲਮ ‘ਚ ਤਿੰਨ ਦੋਸਤਾਂ ਦੀ ਕਾਲਜ ਦੀ ਜ਼ਿੰਦਗੀ ਤੋਂ ਅਗਲੀ ਕਹਾਣੀ ਪੇਸ਼ ਕੀਤੀ ਗਈ ਹੈ † ਆਮ ਤੌਰ ‘ਤੇ ਜ਼ਿਆਦਾ ਫ਼ਿਲਮਾਂ ਕਾਲਜ ਦੀ ਜ਼ਿੰਦਗੀ ਤੱਕ ਹੀ ਸੀਮਤ ਹੁੰਦੀਆਂ ਹਨ † ਪਰ ਇਸ ਫ਼ਿਲਮ ‘ਚ ਤਿੰਨ ਦੋਸਤਾਂ ਦੇ ਕਾਲਜ ਦੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਜ਼ਿੰਦਗੀ ‘ਚ ਸੈੱਟ ਹੋਣ ਲਈ ਕੀਤੇ ਜਾਂਦੇ ਸੰਘਰਸ਼ ਦੀ ਗਾਥਾ ਪੇਸ਼ ਕੀਤੀ ਗਈ ਹੈ † ਇਸ ਦੌਰਾਨ ਤਿੰਨ ਦੋਸਤਾਂ ‘ਚ ਫੁੱਟ ਪਾਉਣ ਵਾਲੇ ਲੋਕਾਂ ਦੀ ਆਮਦ ਫ਼ਿਲਮ ਨੂੰ ਰੌਚਕ ਬਣਾਉਂਦੀ ਹੈ ਤੇ ਅੱਗੇ ਤੋਰਦੀ ਹੈ † ਇਸ ਫ਼ਿਲਮ ‘ਚ ਐਕਸ਼ਨ, ਰੋਮਾਂਸ ਤੇ ਕਾਮੇਡੀ ਵਰਗੇ ਸਾਰੇ ਰੰਗ ਮੌਜੂਦ ਹਨ †



