Skip to content
Independent perspectives. Global stories.
BREAKING

ਬਾਬਰੀ ਮਸਜਿਦ ਮਾਮਲੇ ’ਚ ਭਾਜਪਾ ਦੇ ਦੋ ਸੰਸਦ ਮੈਂਬਰਾਂ ਖ਼ਿਲਾਫ਼ ਵਾਰੰਟ

Share this story

ਲਖਨਊ, 15 ਜੁਲਾਈ (ਪੀ. ਟੀ)- ਬਾਬਰੀ ਮਸਜਿਦ ਮਾਮਲੇ ‘ਚ ਲਖਨਊ ਦੀ ਸੀ. ਬੀ. ਆਈ. ਅਦਾਲਤ ਨੇ ਭਾਜਪਾ ਦੇ ਲੋਕ ਸਭਾ ਮੈਂਬਰ ਸਾਕਸ਼ੀ ਮਹਾਰਾਜ, ਬ੍ਰਜਭੂਸ਼ਣ ਸ਼ਰਨ ਸਿੰਘ ਤੇ ਸਾਬਕਾ ਸ਼ਿਵ ਸੈਨਾ ਵਿਧਾਇਕ ਪਵਨ ਕੁਮਾਰ ਪਾਂਡੇ ਸਮੇਤ 6 ਲੋਕਾਂ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਮਾਮਲੇ ਦੇ ਟ੍ਰਾਇਲ ‘ਚ ਇਨ੍ਹਾਂ ਸਾਰਿਆਂ ਨੇ ਸੋਮਵਾਰ ਅਦਾਲਤ ‘ਚ ਪੇਸ਼ ਹੋਣਾ ਸੀ ਪਰ ਉਹ ਅਦਾਲਤ ‘ਚ ਨਹੀਂ ਆਏ। ਸੂਤਰਾਂ ਅਨੁਸਾਰ ਮਾਮਲੇ ‘ਚ ਕੁ¤ਲ 22 ਦੋਸ਼ੀ ਹਨ ਜਿਨ੍ਹਾਂ ਨੇ ਸੋਮਵਾਰ ਨੂੰ ਅਦਾਲਤ ‘ਚ ਪੇਸ਼ ਹੋਣਾ ਸੀ ਪਰ ਉਨ੍ਹਾਂ ‘ਚੋਂ ਭਾਜਪਾ ਦੇ ਲੋਕ ਸਭਾ ਮੈਂਬਰ ਸਾਕਸ਼ੀ ਮਹਾਰਾਜ, ਬ੍ਰਜਭੂਸ਼ਣ ਸ਼ਰਨ ਸਿੰਘ, ਸ਼ਿਵ ਸੈਨਾ ਦੇ ਸਾਬਕਾ ਵਿਧਾਇਕ ਪਵਨ ਕੁਮਾਰ ਪਾਂਡੇ, ਰਾਮਚੰਦਰ ਖ¤ਤਰੀ, ਅਮਰਨਾਥ ਗੋਇਲ, ਜੈਭਾਨ ਗੋਇਲ ਦੇ ਇਲਾਵਾ ਸਾਰੇ 16 ਦੋਸ਼ੀ ਅਦਾਲਤ ‘ਚ ਪੇਸ਼ ਹੋਏ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਵਕੀਲ ਸ੍ਰੀਵਾਸਤਵ ਨੇ ਦ¤ਸਿਆ ਕਿ ਅਦਾਲਤ ਨੇ ਗ਼ੈਰ-ਹਾਜ਼ਰ ਦੋਸ਼ੀਆਂ

ਖ਼ਿਲਾਫ਼ ਕਾਰਵਾਈ ਕਰਦੇ ਹੋਏ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ ਤੇ ਸੀ. ਬੀ. ਆਈ. ਨੂੰ ਨਿਰਦੇਸ਼ ਦਿ¤ਤਾ ਕਿ ਉਹ ਸਾਰੇ 6 ਦੋਸ਼ੀਆਂ ਨੂੰ 19 ਜੁਲਾਈ ਨੂੰ ਅਦਾਲਤ ‘ਚ ਪੇਸ਼ ਕਰੇ।

WRITTEN BY