ਕਪੂਰਥਲਾ, 20 ਜੁਲਾਈ (ਹਰਦੇਵ ਅਬੀਨਾ)-ਅੱਜ ਸਵੇਰ ਤੋ ਹੋ ਰਹੀ ਲਗਾਤਾਰ ਬਾਰਿਸ਼ ਨਾਲ ਜਿੱਥੇ ਲੋਕਾਂ ਨੇ ਗਰਮੀ ਤੋ ਨਿਜਾਤ ਪਾਈ ਉੱਥੇ ਕਈਆਂ ਲਈ ਪ੍ਰੇਸ਼ਾਨੀ ਦਾ ਕਾਰਣ ਬਣੀ ।

ਕਸਬਾ ਢਿੱਲਵਾਂ ਵਿੱਚ ਸੀਵਰੇਜ ਦੇ ਕੰਮ ਚੱਲਣ ਨਾਲ ਗਲੀਆਂ ਅਤੇ ਸੜਕਾਂ ਤੇ ਚਿੱਕੜ ਹੀ ਚਿੱਕੜ ਹੋ ਗਿਆ। ਇਲਾਕਾ ਨਿਵਾਸੀ ਲੰਘਦਿਆਂ ਸੀਵਰੇਜ ਕਰਮਚਾਰੀਆਂ ਨੂੰ ਕੋਸ ਰਹੇ ਸਨ। ਬਾਰਿਸ਼ ਕਾਰਨ ਕਰੀਬ 6 ਘੰਟੇ ਬਿਜਲੀ ਦੀ ਸਪਲਾਈ ਬੰਦ ਰਹੀ। ਕਿਸਾਨਾ ਦੇ ਖੇਤਾਂ ਵਿੱਚ ਪਾਣੀ ਭਰ ਗਿਆ, ਨਜਦੀਕੀ ਪਿੰਡ ਸੰਗਰਾਵਾਂ ਦੇ ਸਰਕਾਰੀ ਐਲੀਮੈਟਰੀ ਸਕੂਲ ਦੀ ਕੰਧ ਡਿੱਗ ਪਈ। ਇਸ ਤੋ ਇਲਾਵਾ ਨੀਵੇ ਘਰਾਂ ਵਿੱਚ ਪਾਣੀ ਭਰ ਗਿਆ।
ਲਗਾਤਾਰ ਬਾਰਿਸ਼ ਕਾਰਣ ਰਾਹਤ ਦੇ ਨਾਲ ਆਈ ਆਫਤ



