Skip to content
Independent perspectives. Global stories.
BREAKING

ਪਿੰਡ ਫੱਤੋਵਾਲ ਕੋਠੇ ਅਤੇ ਝੁੱਗੀਆਂ ਬੰਧੂ ਦੇ ਦੋ ਦਰਜਨ ਪਰਿਵਾਰ ਅਕਾਲੀ ਦਲ ‘ਚ ਸ਼ਾਮਿਲ

Share this story

ਸੁਲਤਾਨਪੁਰ ਲੋਧੀ, 20 ਜੁਲਾਈ (ਜੋਸ਼ੀ)- ਸ੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਬੰਧਨ ਸਰਕਾਰ ਦੀਆਂ ਵਧੂ ਨੀਤੀਆਂ ਨੂੰ ਵੇਖਦੇ ਹੋਏ ਅੱਜ ਪਿੰਡ ਫੱਤੋਵਾਲ ਕੋਠੇ ਅਤੇ ਝੁੱਗੀਆਂ ਬੰਧੂ ਦੇ ਦੋ ਦਰਜਨ ਪਰਿਵਾਰ ਜਥੇਦਾਰ ਬਲਦੇਵ ਸਿਘ, ਪਰਮਜੀਤ ਸਿੰਘ ਦੀਆਂ ਮੈਨ ਮਾਰਕਿਟ ਕਮੇਟੀ ਅਤੇ ਸ. ਬਲਦੇਵ ਸਿੰਘ ਮੰਗਾ ਦੀ ਪ੍ਰੇਰਨਾ ਸਦਕਾ ਕਾਂਗਰਸ ਨੂੰ ਛੱਡਕੇ ਸ਼੍ਰੋਮਣੀ ਅਕਾਲੀ ਦਲ (ਬ) ਵਿੱਚ ਸ਼ਾਮਿਲ ਹੋਣ ਨਾਲ ਕਾਂਗਰਸ ਨੂੰ ਵੱਡਾ ਧੱਕਾ ਲੱਗਿਆ। ਇਸ ਮੌਕੇ ਡਾ. ਉਪਿੰਦਰਜੀਤ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ ਨੇ ਉਨ੍ਹਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕਰਨ ਉਪਰੰਤ ਇੱਕ ਵੱਡੇ ਇਕੱਠ ਨੂੰ ਸਨਮਾਨਿਤ ਕਰਦੇ ਹੋਏ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਹਲਕੇ ਦੇ ਵਿਕਾਸ ਲਈ ਹਰ ਯਤਨ ਕੀਤੇ ਜਾ ਰਹੇ ਹਨ ਅਤੇ ਇਸ ਨੂੰ ਪਵਿੱਤਰ ਨਗਰੀ ਹੋਣ ਉਪਰੰਤ ਤੰਬਾਕੂ ਰਹਿਤ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਸਮੁੱਚੇ ਹਲਕੇ ਦਾ ਵਿਕਾਸ ਪਹਿਲ ਦੇ ਤੌਰ ਤੇ ਕੀਤਾ ਗਿਆ ਹੈ ਤੇ ਹੁਣ ਰਹਿੰਦੇ ਕੰਮਾਂ ਨੂੰ ਜਲਦੀ ਹੀ ਨਿਪਟਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪਿੰਡ ਫੱਤੋਵਾਲ ਕੋਠੇ ਅਤੇ ਪਿੰਡ ਝੁੱਗੀਆਂ ਬੰਧੂ ਦੇ ਲੋਕ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਏ ਹਨ। ਉਨ੍ਹਾਂ ਦਾ ਇੱਕ ਸਮਾਨ ਸਤਿਕਾਰ ਕੀਤਾ ਜਾਵੇਗਾ। ਪਿੰਡ ਦੇ ਵਿਕਾਸ ਲਈ ਹਰ ਸੰਭਵ ਯਤਨ ਕੀਤੇ ਜਾਣਗੇ । ਉਨ੍ਹਾਂ ਅੱਜ ਵਰਦੇ ਮੀਂਹ ਵਿੱਚ ਇਸ ਸਮਾਰੋਹ ਵਿੱਚ  ਵੀ ਸ਼ਾਮਿਲ ਹੋਣ ਲਈ ਸੰਗਤ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਹਲਕੇ ਦੇ ਸਾਰੇ ਕੰਮ ਬਿਨਾਂ ਵਿਤਕਰੇ ਦੇ ਆਧਾਰ ‘ਤੇ ਕੀਤੇ ਜਾਣਗੇ। ਅੱਜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਵਾਲੇ ਪਿੰਡ ਫੱਤੋਵਾਲ ਅਤੇ ਪਿੰਡ ਝੁੱਗੀਆਂ ਵੰਧੂ ਦੇ ਦੋ ਦਰਜਨ ਪਰਿਵਾਰ ਦੇ ਨਾਮ ਸਰਵ ਸ਼੍ਰੀ ਜੋਗਿੰਦਰ ਸਿੰਘ. ਜਸਵੰਤ ਸਿੰਘ, ਪ੍ਰੀਤਮ ਸਿੰਘ, ਸਾਧੂ ਸਿੰਘ, ਬਲਵਿੰਦਰ ਸਿੰਘ, ਸੁਰਿੰਦਰ ਸਿੰਘ, ਅਮਰਜੀਤ ਸਿੰਘ, ਅਜੀਤ ਸਿੰਘ, ਸੁਰਿੰਦਰ ਸਿੰਘ. ਜੋਗਿੰਦਰ ਸਿੰਘ, ਚੰਨਣ ਕੌਰ, ਮਲਕੀਤ ਸਿੰਘ, ਜਗਜੀਤ ਸਿੰਘ, ਸ਼ੀਤਲ ਸਿੰਘ, ਗੁਰਦੀਪ ਸਿੰਘ, ਜਤਿੰਦਰ ਪਾਲ ਸਿੰਘ, ਹਰਪ੍ਰੀਤ ਸਿੰਘ, ਕਰਤਾਰ ਕੌਰ ਅਤੇ ਤਰਸੇਮ ਸਿੰਘ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾਂ ਸਰਵ ਸ਼੍ਰੀ ਡਾ. ਉਪਿੰਦਰ ਕੌਰ ਸਾਬਕਾ ਵਿੱਤ ਮੰਤਰੀ ਪੰਜਾਬ, ਮਾਸਟਰ ਗੁਰਦੇਵ ਸਿੰਘ, ਚੇਅਰਮੇਨ ਬਲਦੇਵ ਸਿੰਘ, ਪਰਮਜੀਤ ਪਾਲ, ਸੁਖਵਿੰਦਰ ਸਿੰਘ ਸੰਧੂ, ਸਰਪੰਚ ਸੁਖਵਿੰਦਰ ਸਿੰਘ ਹਾਜ਼ੀਪੁਰ, ਜਰਨੈਲ ਸਿੰਘ ਖਿੰਡਾ, ਡਾ. ਮਲਕੀਤ ਸਿੰਗ, ਨੰਬਰਦਾਰ ਲਛਮਨ ਸਿੰਘ, ਬਲਦੇਵ ਸਿੰਘ, ਲਖਵਿੰਦਰ ਸਿੰਘ, ਮਲਕੀਤ ਸਿੰਘ, ਹਰਨੇਕ ਸਿੰਘ, ਸੁਖਜੀਤ ਸਿੰਘ, ਰਾਮ ਸਿੰਘ, ਨਿਰਮਲ ਸਿੰਘ ਆਦਿ ਵੀ ਹਾਜ਼ਰ ਸਨ।

WRITTEN BY