Skip to content
Independent perspectives. Global stories.
BREAKING

ਸਵਿਸ ਮਹਿਲਾ ਨਾਲ ਬਲਾਤਕਾਰ ਮਾਮਲੇ ‘ਚ ਛੇ ਦੋਸ਼ੀਆਂ ਨੂੰ ਉਮਰਕੈਦ

Share this story

ਭੋਪਾਲ, 20 ਜੁਲਾਈ (ਪੀ. ਟੀ.)-ਬੀਤੀ 15 ਮਾਰਚ ਨੂੰ ਮੱਧ ਪ੍ਰਦੇਸ਼ ਦੇ ਦੱਤੀਆ ਜ਼ਿਲ੍ਹੇ ਵਿਚ ਸਵਿਸ ਮਹਿਲਾ ਨਾਲ ਬਲਾਤਕਾਰ ਮਾਮਲੇ ਵਿਚ 6 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਆਪਣਾ ਫੈਸਲਾ ਚਾਰ ਮਹੀਨਿਆਂ ਵਿਚਕਾਰ ਹੀ ਸੁਣਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਸਵਿਟਜ਼ਰਲੈਂਡ ਦਾ ਇਕ ਜੋੜੀ ਸਾਈਕਲ ‘ਤੇ ਭਾਰਤ ਘੁੰਮਣ ਨਿਕਲਿਆ ਸੀ। 15 ਮਾਰਚ ਨੂੰ 29 ਸਾਲਾ ਸਵਿਸ ਮਹਿਲਾ ਆਪਣੇ ਪਤੀ ਨਾਲ ਸਾਈਕਲ ‘ਤੇ ਓਰਛਾ ਤੋਂ ਆਗਰਾ ਦੇ ਰਸਤੇ ਵਿਚ ਸੀ। ਇਸ ਜੋੜੇ ਨੇ ਰਾਤ ਪੈਣ ਕਾਰਨ ਜੰਗਲ ਵਿਚ ਟੈਂਟ ਲਾ ਕੇ ਰੁਕਣ ਦਾ ਫੈਸਲਾ ਕੀਤਾ। ਇਸ ਰਾਤ ਸੱਤ ਹਥਿਆਰਬੰਦ ਲੋਕਾਂ ਨੇ ਇਸ ਮਹਿਲਾ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ ਤੇ ਉਨ੍ਹਾਂ ਦਾ ਸਮਾਨ ਵੀ ਖੋਹ ਲਿਆ ਸੀ।

WRITTEN BY