ਨਵੀਂ ਦਿੱਲੀ, 13 ਜੁਲਾਈ (ਪੀ. ਟੀ)- ਨਰਿੰਦਰ ਮੋਦੀ ਸਰਕਾਰ ਨੇ ਕਈ ਰਾਜਾਂ ਦੇ ਰਾਜਪਾਲਾਂ ਦੇ ਨਾਮ ਤੈਅ ਕਰ ਲਏ ਹਨ। ਰਾਜਪਾਲਾਂ ਦੇ ਨਾਮ ਦੀ ਸੂਚੀ ਰਾਸ਼ਟਰਪਤੀ ਦੇ ਕੋਲ ਭੇਜ ਦਿੱਤੀ ਗਈ ਬੈ। ਇਸਤੋਂ ਪਹਿਲਾਂ ਸ਼ਨੀਵਾਰ ਨੂੰ ਰਾਜਪਾਲਾਂ ਦੀ ਮਨਜ਼ੂਰੀ ਸੂਚੀ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੀ ਗਈ ਸੀ। ਸੂਤਰਾਂ ਦੇ ਅਨੁਸਾਰ ਇਸ ਸੂਚੀ ‘ਚ ਭਾਜਪਾ ਦੇ ਸੀਨੀਅਰ ਨੇਤਾਵਾਂ ਰਾਮ ਨਾਇਕ, ਬਲਰਾਮਜੀ ਦਾਸ ਟੰਡਨ ਤੇ ਕੇਸਰੀਨਾਥ ਤ੍ਰਿਪਾਠੀ ਦਾ ਨਾਮ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਤ੍ਰਿਪਾਠੀ ਨੂੰ ਪੱਛਮੀ ਬੰਗਾਲ ਜਦੋਂ ਕਿ ਰਾਮ ਨਾਇਕ ਨੂੰ ਛੱਤੀਸਗੜ ਦਾ ਰਾਜਪਾਲ ਬਣਾਇਆ ਜਾ ਸਕਦਾ ਹੈ। ਹੋਰ ਨਵੇਂ ਰਾਜਪਾਲਾਂ ਦੇ ਤੌਰ ‘ਤੇ ਲਖਨਊ ਦੇ ਸਾਬਕਾ ਸੰਸਦ ਲਾਲਜੀ ਟੰਡਨ, ਭੋਪਾਲ ਦੇ ਸਾਬਕਾ ਸੰਸਦ ਕੈਲਾਸ਼ ਜੋਸ਼ੀ, ਕੇਰਲ ਦੇ ਭਾਜਪਾ ਨੇਤਾ ਓ ਰਾਜਗੋਪਾਲ ਤੇ ਸ਼ਾਂਤਾ ਕੁਮਾਰ ਦੇ ਨਾਵਾਂ ‘ਤੇ ਵੀ ਚਰਚਾ ਚੱਲ ਰਹੀ ਹੈ।



