ਸ੍ਰੀਨਗਰ, 13 ਜੁਲਾਈ (ਪੀ. ਟੀ)- ਜੰਮੂ ਤੇ ਕਸ਼ਮੀਰ ਦੇ ਕੁਪਾਵਾੜਾ ਜ਼ਿਲ੍ਹੇ ‘ਚ ਸਰਹੱਦ ਰੇਖਾ ‘ਤੇ ਪਾਕਿਸਤਾਨੀ ਸੈਨਿਕਾਂ ਦੀ ਗੋਲੀਬਾਰੀ ‘ਚ ਭਾਰਤੀ ਫੌਜ ਦਾ ਇੱਕ ਜਵਾਨ ਜ਼ਖ਼ਮੀ ਹੋ ਗਿਆ। ਇਹ ਜਾਣਕਾਰੀ ਰੱਖਿਆ ਸੂਤਰਾਂ ਨੇ ਅੱਜ ਦਿੱਤੀ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਸੈਨਿਕਾਂ ਨੇ ਕੁਪਾਵਾੜਾ ‘ਚ ਸਰਹੱਦ ਰੇਖਾ ਦੇ ਨਾਗਾਮ ਸੈਕਟਰ ‘ਤੇ ਭਾਰਤੀ ਸਰਹੱਦ ‘ਚ ਹਮਲੇ ਲਈ ਮੋਰਟਾਰ ਤੇ ਮਸ਼ੀਨਗਨ ਦਾ ਇਸਤੇਮਾਲ ਕੀਤਾ।



