Skip to content
Independent perspectives. Global stories.
BREAKING

ਇਰਾਕ ’ਚ ਹਮਲਾਵਰਾਂ ਨੇ 25 ਔਰਤਾਂ ਦੀ ਹੱਤਿਆ ਕੀਤੀ

Share this story

ਬਗਦਾਦ, 13 ਜੁਲਾਈ (ਪੀ. ਟੀ)- ਇਰਾਕ ਦੀ ਰਾਜਧਾਨੀ ਬਗਦਾਦ ‘ਚ ਦੋ ਇਮਾਰਤਾਂ ‘ਤੇ ਅਣਪਛਾਤੇ ਬੰਦੂਕਧਾਰੀਆਂ ਨੇ ਹਮਲਾ ਕਰਕੇ 25 ਔਰਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਹਮਲੇ ‘ਚ ਅੱਠ ਹੋਰ ਲੋਕ ਜ਼ਖ਼ਮੀ ਹੋਏ ਹਨ। ਗ੍ਰਹਿ ਮੰਤਰਾਲਾ ਤੇ ਪੁਲਿਸ ਦੇ ਮੁਤਾਬਕ ਹਮਲੇ ਦਾ ਨਿਸ਼ਾਨਾ ਬਣੀ ਪੂਰਬੀ ਬਗਦਾਦ ਦੇ ਜਾਯੁਨਾ ਪਰਿਸਰ ਦਾ ਰੈਡ ਲਾਈਟ ਇਲਾਕਾ ਹੈ। ਇਸ ਹਮਲੇ ‘ਚ 4 ਔਰਤਾਂ ਵੀ ਜ਼ਖ਼ਮੀ ਹੋਈਆਂ ਹਨ ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਕਿਸੇ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਜਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਇਰਾਕ ਦੇ ਹਾਲਾਤ ਬੇਹੱਦ ਖ਼ਰਾਬ ਹਨ।

WRITTEN BY