ਵਾਸ਼ਿੰਗਟਨ, 12 ਜੁਲਾਈ (ਪੀ. ਟੀ)- ਆਈ ਟੀ ਮਾਹਰ ਭਾਰਤੀ – ਅਮਰੀਕੀ ਵਿਜੀ ਮੁਰਲੀ ਨੂੰ ਅਮਰੀਕਾ ਦੀ ਇ¤ਕ ਪ੍ਰਤਿਸ਼ਠਤ ਯੂਨੀਵਰਸਿਟੀ ‘ਚ ਮੁ¤ਖ ਸੂਚਨਾ ਅਧਿਕਾਰੀ ਤੇ ਸੂਚਨਾ ਵਿਦਿਅਕ ਤਕਨੀਕੀ ਵਿਭਾਗ ਦਾ ਉਪ-ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮੁਰਲੀ ਦੀ ਨਿਯੁਕਤੀ ਦੀ ਘੋਸ਼ਣਾ ਕਰਦੇ ਹੋਏ ਕੁਲਪਤੀ ਲਿੰਡਾ ਪੀਬੀ ਕੇਟਹੀ ਨੇ ਕਿਹਾ ਕਿ ਵਿਜੀ ਦੇ ਅਨੁਭਵ ਤੇ ਅਧਿਆਪਨ ਦੇ ਕਾਰਨ ਕੈਲੀਫੋਰਨੀਆ ਡੇਵੀਸ ਯੂਨੀਵਰਸਿਟੀ ਉਨ੍ਹਾਂ ਦੀ ਨਿਯੁਕਤੀ ਨੂੰ ਸ਼ੁਭ ਮੰਨਦਾ ਹੈ। ਉਹ ਆਪਣੇ ਖੇਤਰ ਦੀ ਦਿ¤ਗਜ ਹਨ ਤੇ ਸਾਡੇ ਸੁਪਨਿਆਂ ਨੂੰ ਸਾਕਾਰ ਕਰਨ ‘ਚ ਉਨ੍ਹਾਂ ਦੀ ਕੋਸ਼ਿਸ਼ ਕਾਫ਼ੀ ਮਹ¤ਤਵਪੂਰਣ ਹੋਵੇਗੀ। ਮੁਰਲੀ 18 ਅਗਸਤ ਨੂੰ ਆਪਣਾ ਕਾਰਜਭਾਰ ਸੰਭਾਲ ਲੈਣਗੇ।


