ਸੰਗਰੂਰ : 12 ਜੁਲਾਈ (ਹਰਜੀਤ ਸਿੰਘ ਹਸਨਪੂਰੀ) ਵਧੀ ਗਰਮੀ ਵਿੱਚ ਧੂਰੀ ਦੇ ਲੋਕਾਂ ਨੂੰ ਇਕ ਮੁਸ਼ਕਲ ਨਾਲ ਨਹੀਂ ਸਗੋਂ ਦੋ-ਦੋ ਮੁਸ਼ਕਲ ਨਾਲ ਜੂਝਣਾ ਪੈ ਰਿਹਾ ਹੈ।ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਤੇ ਸਫਾਈ ਦੀ ਸਮੱਸਿਆ ਪੈਦਾ ਹੋ ਰਹੀ ਹੈ।ਉਪਰੋਂ ਸ਼ਹਿਰ ਵਿੱਚ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਸ਼ਹਿਰ ਦੇ ਲੋਕ ਸਰਕਾਰ ਨੂੰ ਕੋਸ ਰਹੇ ਹਨ।ਲੋਕਾਂ ਦਾ ਕਹਿਣਾ ਹੈ ਸੂਬੇ ਵਿੱਚ ਬਿਜਲੀ ਉਤਪਾਦਨ ਵਧਾਉਣ ਲਈ ਕਈ ਪਲਾਂਟ ਲਾਏ ਗਏ ਹਨ,ਜਿਨ੍ਹਾਂ ਤੋਂ ਬਿਜਲੀ ਪੈਦਾ ਕਰਨ ਦਾ ਕੰਮ ਵੀ ਸ਼ੁਰੂ ਹੋ ਗਿਆ ਹੈ ਪਰ ਫਿਰ ਵੀ ਬਿਜਲੀ ਦੇ ਕੱਟ ਲਾਏ ਜਾ ਰਹੇ ਹਨ।



