Skip to content
Independent perspectives. Global stories.
BREAKING

ਪਾਕਿਸਤਾਨ ਵੱਲੋਂ ਫਿਰ ਜੰਗਬੰਦੀ ਦੀ ਉਲੰਘਣਾ

Share this story

ਜੰਮੂ, 12 ਜੁਲਾਈ (ਪੀ. ਟੀ)- ਪਾਕਿਸਤਾਨੀ ਫੌਜ ਨੇ ਸ਼ਨੀਵਾਰ ਨੂੰ ਇ¤ਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ। ਰਿਪੋਰਟ ਦੇ ਮੁਤਾਬਕ ਪਾਕਿਸਤਾਨੀ ਫੌਜ ਨੇ ਜੰਮੂ ਤੇ ਕਸ਼ਮੀਰ ਦੇ ਆਰਐਸ ਪੁਰਾ ਸੈਕਟਰ ‘ਚ ਪਿੰਡੀ ਆਊਟਪੋਸਟ ‘ਤੇ ਗੋਲੀਬਾਰੀ ਕੀਤੀ। ਫੌਜ ਨੇ ਵੀ ਇਸ ਉਲੰਘਣਾ ਦਾ ਜਵਾਬ ਦਿ¤ਤਾ। ਇਸ ਗੋਲੀਬਾਰੀ ‘ਚ ਕਿਸੇ ਦੇ ਜ਼ਖ਼ਮੀਂ ਹੋਣ ਦੀ ਖ਼ਬਰ ਨਹੀਂ ਹੈ। ਦੋਵਾਂ ਪਾਸਿਆਂ ਤੋਂ ਰੁਕ – ਰੁਕ ਕੇ ਗੋਲੀਬਾਰੀ ਹੋਣ ਦੀ ਸੂਚਨਾ ਹੈ। ਜਿਕਰਯੋਗ ਹੈ ਕਿ ਪਿਛਲੀ 13 ਜੂਨ ਨੂੰ ਪਾਕਿਸਤਾਨੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਪੁੰਛ ਸੈਕਟਰ ‘ਚ ਸਰਹ¤ਦ ‘ਤੇ ਗੋਲੀਬਾਰੀ ਕੀਤੀ ਸੀ। ਇਸ ਉਲੰਘਣਾ ਦਾ ਵੀ ਫੌਜ ਦੇ ਜਵਾਨਾਂ ਨੇ ਜਵਾਬ ਦਿ¤ਤਾ ਸੀ। ਫੌਜ ਦੇ ਬੁਲਾਰੇ ਦੇ ਮੁਤਾਬਕ ਇਸ ਦੌਰਾਨ ਜਨਰਲ ਬਿਕਰਮ ਸਿੰਘ ਸਰਹ¤ਦ ‘ਤੇ ਸੁਰ¤ਖਿਆ ਹਾਲਾਤ ਦਾ ਜਾਇਜ਼ਾ ਲੈਣ ਲਈ ਦੋ ਦਿਨ ਦੇ ਰਾਜ ਦੇ ਦੌਰੇ ‘ਤੇ ਪਹੁੰਚਣ ਵਾਲੇ ਹਨ। ਸੂਤਰਾਂ ਨੇ ਦ¤ਸਿਆ ਕਿ ਜਨਰਲ ਬਿਕਰਮ ਸਿੰਘ ਸ਼ਨੀਵਾਰ ਨੂੰ ਘਾਟੀ ਪਹੁੰਚਣਗੇ ਤੇ ਐਤਵਾਰ ਨੂੰ ਉਨ੍ਹਾਂ ਦੇ ਉਧਮਪੁਰ ਆਉਣ ਦਾ ਪ੍ਰੋਗਰਾਮ ਹੈ।

WRITTEN BY