ਮੁੰਬਈ, 7 ਜੁਲਾਈ (ਪੀ. ਟੀ)- ਮੁੰਬਈ ਸੈਸ਼ਨ ਕੋਰਟ ਨੇ ਪੱਲਵੀ ਹੱਤਿਆਕਾਂਡ ‘ਚ ਸਜ਼ਾ ਦਾ ਐਲਾਨ ਕਰ ਦਿੱਤਾ ਹੈ। ਕੋਰਟ ਨੇ ਕਾਤਲ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸਤੋਂ ਪਹਿਲਾਂ ਕੋਰਟ ਨੇ 1 ਜੁਲਾਈ ਨੂੰ ਹੀ ਗਾਰਡ ਸੱਜਾਦ ਨੂੰ ਦੋਸ਼ੀ ਠਹਿਰਾਇਆ ਸੀ। ਪੱਲਵੀ ਦੇ ਮਾਤਾ – ਪਿਤਾ ਨੇ ਵੀ ਆਪਣੀ ਧੀ ਦੇ ਕਾਤਲ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਸੀ। ਪੁਲਿਸ ਦੇ ਮੁਤਾਬਕ ਅਪਾਰਟਮੈਂਟ ਦੇ ਚੌਂਕੀਦਾਰ ਨੇ ਹੀ ਪਹਿਲਾਂ ਤਾਂ ਪੱਲਵੀ ਦੇ ਨਾਲ ਜਬਰਦਸਤੀ ਦੀ ਕੋਸ਼ਿਸ਼ ਕੀਤੀ ਤੇ ਵਿਰੋਧ ਤੋਂ ਬਾਅਦ ਉਸਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ।