ਚੰਡੀਗੜ੍ਹ, 7 ਜੁਲਾਈ (ਪੀ. ਟੀ)-ਪੰਜਾਬ ਸਰਕਾਰ ਨੇ ਅੱਜ ਇੱਕ ਹੁਕਮ ਜਾਰੀ ਕਰਦਿਆਂ ਆਈ.ਪੀ.ਐਸ. ਅਧਿਕਾਰੀ ਸ੍ਰੀਮਤੀ ਅਨੀਤਾ ਪੁੰਜ, ਆਈ.ਜੀ.ਪੀ./ਟ੍ਰੇਨਿੰਗ, ਪੰਜਾਬ ਦਾ ਆਈ.ਜੀ.ਪੀ./ਪ੍ਰੋਵੀਜ਼ਨਿੰਗ, ਪੰਜਾਬ, ਚੰਡੀਗੜ੍ਹ ਦੀ ਆਸਾਮੀ ’ਤੇ ਕੀਤਾ ਤਬਾਦਲਾ ਫ਼ੌਰੀ ਤੌਰ ’ਤੇ ਰੱਦ ਕਰ ਦਿੱਤਾ ਹੈ। ਸਰਕਾਰੀ ਬੁਲਾਰੇ ਮੁਤਾਬਕ ਪੰਜਾਬ ਪੁਲਿਸ ਮੁਖੀ ਵੱਲੋਂ ਆਈ.ਜੀ.ਪੀ./ਪ੍ਰੋਵੀਜ਼ਨਿੰਗ, ਪੰਜਾਬ, ਚੰਡੀਗੜ੍ਹ ਦੀ ਆਸਾਮੀ ਦਾ ਕੰਮਕਾਰ ਨਿਪਟਾਉਣ ਲਈ ਅੰਦਰੂਨੀ ਵਿਵਸਥਾ ਕੀਤੀ ਜਾਵੇਗੀ।