ਨਵੀਂ ਦਿੱਲੀ, 6 ਜੁਲਾਈ (ਪੀ.ਟੀ.)-ਦੋ ਦਿਨ ਪਹਿਲਾਂ ਭਾਜਪਾ ਦੀ ਮਹਾਪੰਚਾਇਤ ਨੂੰ ਲੈ ਕੇ ਹੋਏ ਵਿਵਾਦ ਤੇ ਭੀੜ ਦੇ ਪਥਰਾਅ ‘ਚ ਜ਼ਖ਼ਮੀ ਜ਼ਿਲ੍ਹੇ ਦੇ ਡੀਐਮ ਚੰਦਰਕਾਂਤ ਦੀ ਇੱਕ ਅੱਖ ਦੀ ਰੋਸ਼ਨੀ ਚਲੀ ਗਈ ਹੈ। ਜਾਣਕਾਰੀ ਦੇ ਮੁਤਾਬਕ ਡੀਐਮ ਦੀ ਖੱਬੀ ਅੱਖ ਦੀ ਰੋਸ਼ਨੀ ਖ਼ਤਮ ਹੋ ਗਈ ਹੈ। ਦੋ ਦਿਨ ਪਹਿਲਾਂ ਹੋਏ ਪਥਰਾਅ ਦੇ ਦੌਰਾਨ ਡੀਐਮ ਚੰਦਰਕਾਂਤ ਦੀ ਅੱਖ ‘ਚ ਪੱਥਰ ਲੱਗਣ ਨਾਲ ਗੰਭੀਰ ਚੋਟ ਲੱਗੀ ਸੀ। ਚੰਦਰਕਾਂਤ ਨੂੰ ਤੁਰੰਤ ਮੁਰਾਦਾਬਾਦ ਤੋਂ ਦਿੱਲੀ ਭੇਜਿਆ ਗਿਆ ਤੇ ਹਾਲਤ ਵਿਗੜਦੀ ਦੇਖ ਉਨ੍ਹਾਂ ਨੂੰ ਚੇਨਈ ਭੇਜਿਆ ਗਿਆ। ਚੇਨਈ ਦੇ ਸ਼ੰਕਰ ਨੇਤਰਾਲਏ ‘ਚ ਡੀਐਮ ਦੀ ਅੱਖ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਕਿਹਾ ਹੈ ਕਿ ਡੀਐਮ ਦੀ ਖੱਬੀ ਅੱਖ ‘ਚ ਲੱਗੀ ਚੋਟ ਗੰਭੀਰ ਹੈ ਤੇ ਉਹ ਉਨ੍ਹਾਂ ਦੀ ਅੱਖ ਦੀ ਰੋਸ਼ਨੀ ਨਹੀਂ ਬਚਾ ਸਕੇ। ਜਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਭਾਜਪਾ ਦੀ ਮਹਾਪੰਚਾਇਤ ਦੇ ਦੌਰਾਨ ਹੋਈ ਹਿੰਸਾ ‘ਚ ਡੀਐਮ ਜ਼ਖ਼ਮੀ ਹੋਏ ਸਨ।