ਨਵੀਂ ਦਿੱਲੀ, 6 ਜੁਲਾਈ (ਪੀ.ਟੀ.)-ਰਾਜਧਾਨੀ ਦਿੱਲੀ ਇੱਕ ਵਾਰ ਫਿਰ ਸ਼ਰਮਸਾਰ ਹੋਈ ਹੈ। ਦਿੱਲੀ ਦੇ ਮਲਕਾਗੰਜ ਇਲਾਕੇ ‘ਚ 77 ਸਾਲ ਦੇ ਇੱਕ ਬੁਜੁਰਗ ਨੇ 12 ਸਾਲ ਦੀ ਲੜਕੀ ਨਾਲ ਕੁਕਰਮ ਕੀਤਾ ਹੈ। ਬਜੁਰਗ ਪਿਛਲੇ 10 – 12 ਦਿਨਾਂ ਤੋਂ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਦਾ ਆ ਰਿਹਾ ਸੀ। ਪੀੜਤ ਲੜਕੀ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ। ਪੁਲਿਸ ਨੇ ਦੋਸ਼ੀ ਬਜੁਰਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਲੜਕੀ ਮਲਕਾਗੰਜ ‘ਚ ਮਹਿਦਰ ਸਹਿਗਲ ਦੇ ਇੱਥੇ ਪਿਛਲੇ ਢਾਈ ਮਹੀਨੇ ਤੋਂ ਘਰੇਲੂ ਨੌਕਰਾਨੀ ਦੇ ਰੂਪ ‘ਚ ਕੰਮ ਕਰ ਰਹੀ ਸੀ।