June 19, 2026 9:41 pm

ਬਜਟ ਅਜਲਾਸ ’ਚ ਮਹਿੰਗਾਈ ਦਾ ਮੁੱਦਾ ਛਾਏ ਰਹਿਣ ਦੇ ਆਸਾਰ

ਨਵੀਂ ਦਿੱਲੀ, 6 ਜੁਲਾਈ (ਪੀ.ਟੀ.)-ਇੱਕ ਮਹੀਨਾ ਤੋਂ ਜ਼ਿਆਦਾ ਚਲਣ ਵਾਲਾ ਸੰਸਦ ਅਜਲਾਸ ਕੱਲ੍ਹ ਤੋਂ ਸ਼ੁਰੂ ਹੋ ਰਿਹਾ ਹੈ ਜਿਸ ‘ਚ ਮਹਿੰਗਾਈ ਦਾ ਮੁੱਦਾ ਪ੍ਰਮੁਖਤਾ ਨਾਲ ਛਾਇਆ ਰਹਿ ਸਕਦਾ ਹੈ। ਇਸ ਅਜਲਾਸ ‘ਚ ਨਰਿੰਦਰ ਮੋਦੀ ਸਰਕਾਰ ਆਪਣਾ ਪਹਿਲਾ ਬਜਟ ਪੇਸ਼ ਕਰੇਗੀ।
ਇਨ੍ਹਾਂ ‘ਚ ਸੁਪਰੀਮ ਕੋਰਟ ਦੇ ਜੱਜ ਦੇ ਤੌਰ ‘ਤੇ ਸਾਬਕਾ ਸਾਲਿਸਟਰ ਜਨਰਲ ਗੋਪਾਲ ਸੁਬਰਮਣੀਅਮ ਦਾ ਨਾਮ ਠੁਕਰਾਏ ਜਾਣ ਨੂੰ ਲੈ ਕੇ ਉਠਿਆ ਵਿਵਾਦ, ਕੇਂਦਰੀ ਮੰਤਰੀ ਨਿਹਾਲਚੰਦ ‘ਤੇ ਜਬਰ ਜਨਾਹ ਦੇ ਇਲਜ਼ਾਮ ਤੋਂ ਉਠੇ ਵਿਵਾਦ ਤੇ ਦੇਸ਼ ’ਚ ਔਰਤਾਂ ਦੇ ਖਿਲਾਫ ਜ਼ਿਆਦਤੀ ਦੇ ਵੱਧਦੇ ਮਾਮਲੇ ਸ਼ਾਮਿਲ ਹਨ। ਸਮਝਿਆ ਜਾਂਦਾ ਹੈ ਕਿ ਪਹਿਲੇ ਦਿਨ ਦੀ ਬੈਠਕ ‘ਚ ਇਰਾਕ ‘ਚ ਭਾਰਤੀਆਂ ਦੀ ਹਾਲਤ ‘ਤੇ ਸੰਸਦ ਦੇ ਦੋਵੇਂ ਸਦਨਾਂ ‘ਚ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਬਿਆਨ ਦਿੱਤਾ ਜਾਵੇਗਾ। ਰੇਲ ਬਜਟ 8 ਅਗਸਤ ਨੂੰ ਪੇਸ਼ ਕੀਤਾ ਜਾਵੇਗਾ। ਇਸਦੇ ਅਗਲੇ

ਦਿਨ ਆਰਥਕ ਸਰਵੇ ਹੋਵੇਗਾ। 10 ਜੁਲਾਈ ਨੂੰ ਸਾਲ 2014 – 15 ਲਈ ਕੇਂਦਰੀ ਬਜਟ ਪੇਸ਼ ਕੀਤਾ ਜਾਵੇਗਾ ।

Send this to a friend