ਸ਼੍ਰੀ ਅਨੰਦਪੁਰ ਸਾਹਿਬ, 6 ਜੁਲਾਈ (ਦਵਿੰਦਰ ਪਾਲ ਸਿੰਘ)-ਅੱਜ ਅਨੰਦਪੁਰ ਸਾਹਿਬ ਦੇ ਬੱਸ ਸਟੈਂਡ ਨੇੜੇ 85-90 ਸਾਲਾ ਬਜ਼ੁਰਗ ਦੀ ਲਾਸ਼ ਮਿਲਣ ਦੀ ਸੂਚਨਾ ਪ੍ਰਾਪਤ ਹੋਈ ਜਿਸਨੇ ਹਲਕੇ ਰੰਗ ਦੀ ਕਮੀਜ ਪਾਈ ਹੋਈ ਸੀ ਅਤੇ ਪੈਰੋਂ ਨੰਗਾ ਸੀ। ਦਾੜੀ ਅਤੇ ਕੇਸ ਕੱਟੇ ਹੋਏ ਹਨ। ਜਾਣਕਾਰੀ ਦਿੰਦਿਆਂ ਹਵਲਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਲਾਸ਼ ਨੂੰ 72 ਘੰਟੇ ਲਈ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਵਿਖੇ ਸ਼ਨਾਖਤ ਲਈ ਰੱਖ ਦਿੱਤਾ ਗਿਆ ਹੈ।