ਤੀਰੁਵੱਲੂਰ, 6 ਜੁਲਾਈ (ਪੀ.ਟੀ.)-ਤਾਮਿਲਨਾਡੂ ਦੇ ਤੀਰੁਵੱਲੂਰ ਦੇ ਊਪਾਰਾਪਲੱਇਮ ‘ਚ ਭਾਰੀ ਬਾਰਿਸ਼ ਦੇ ਚਲਦੇ ਕੰਪਾਉਂਡ ਦੀ ਦੀਵਾਰ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ। ਮੌਕੇ ‘ਤੇ ਪਹੁੰਚੇ ਬਚਾਅ ਕਰਮੀਆਂ ਨੇ ਇੱਕ ਵਿਅਕਤੀ ਨੂੰ ਮਲਬੇ ‘ਚੋਂ ਜਿੰਦਾ ਕੱਢਿਆ ਹੈ। ਜਾਣਕਾਰੀ ਦੇ ਮੁਤਾਬਕ ਕੰਪਾਉਂਡ ਦੀ ਦੀਵਾਰ ਨਾਲ ਕਈ ਲੋਕਾਂ ਨੇ ਆਪਣੇ ਕੱਚੇ ਘਰ ਬਣਾਏ ਹੋਏ ਸਨ। ਤੇਜ਼ ਬਾਰਿਸ਼ ਦੇ ਕਾਰਨ ਦੀਵਾਰ ਡਿੱਗ ਗਈ।