ਸਫੀਦੋਂ, 5 ਜੁਲਾਈ (ਪੀ. ਟੀ)- ਮਹਾਰਾਜਾ ਜਨਮੇਯਜਲ ਖੇਡ ਸਟੇਡੀਅਮ ਦਾ ਨਿਰਮਾਣ ਕੰਮ ਲਗਾਤਾਰ ਚਲ ਰਿਹਾ ਹੈ। ਇਸ ਸਟੇਡੀਅਮ ਦੇ ਨਿਰਮਾਣ ‘ਤੇ ਤਕਰੀਬਨ ਇਕ ਕਰੋੜ 10 ਲੱਖ ਰੁਪਏ ਦੀ ਰਕਮ ਖਰਚ ਕੀਤੀ ਜਾਵੇਗੀ। ਡਿਪਟੀ ਕਮਿਸ਼ਨਰ ਰਾਜੀਵ ਰਤਨ ਨੇ ਦੱਸਿਆ ਕਿ ਲਗਭਗ 10 ਏਕੜ ਜਮੀਨ ‘ਚ ਬਣਾਏ ਜਾ ਰਹੇ ਇਸ ਖੇਡ ਸਟੇਡੀਅਮ ‘ਚ ਹੈੰਡਬਾਲ, ਵਾਲੀਬਾਲ, ਬਾਸਕੇਟ ਬਾਲ, ਫੁੱਟਬਾਲ, ਹਾਕੀ, ਐਥਲੇਟਿਕ ਟ੍ਰੈਕ ਤੇ ਸੀਟਿੰਗ ਸਟੈਪ ਸਮੇਤ ਕਈ ਖੇਡਾਂ ਦੇ ਮੈਦਾਨ ਤਿਆਰ ਕਰਵਾਏ ਜਾਣਗੇ।