ਸੀਤਾਮੜੀ, 5 ਜੁਲਾਈ (ਪੀ. ਟੀ)- ਬਿਹਾਰ ਵਿਚ ਸੀਤਾਮੜੀ ਜ਼ਿਲੇ ਦੇ ਸੁਰਸੰਡ ਥਾਣਾ ਖੇਤਰ ਦੇ ਮੇਘਾਪੁਰ ਸਕੂਲ ਵਿਚ ਸ਼ਨੀਵਾਰ ਨੂੰ ਮਿਡ-ਡੇ-ਮੀਲ ਖਾਣਾ ਖਾਣ ਨਾਲ 54 ਬੱਚੇ ਬੀਮਾਰ ਹੋ ਗਏ। ਪੁਲਸ ਸੂਤਰਾਂ ਨੇ ਇੱਥੇ ਦੱਸਿਆ ਕਿ ਰੋਜ਼ ਵਾਂਗ ਬੱਚਿਆਂ ਨੂੰ ਅੱਜ ਦੁਪਹਿਰ ਮਿਡ-ਡੇ-ਮੀਲ ਭੋਜਨ ਦਿੱਤਾ ਗਿਆ ਸੀ। ਖਾਣਾ ਖਾਣ ਤੋਂ ਬਾਅਦ ਕੁਝ ਬੱਚਿਆਂ ਨੂੰ ਉਲਟੀਆਂ ਹੋਣ ਲੱਗੀਆਂ।ਸੂਤਰਾਂ ਨੇ ਦੱਸਿਆ ਕਿ ਬੱਚਿਆਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਖਾਣੇ ਦੀ ਜਾਂਚ ਦੌਰਾਨ ਇਕ ਮਰਿਆ ਹੋਇਆ ਸੱਪ ਮਿਲਿਆ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਸੁਰਸੰਡ ਦੇ ਵਿਕਾਸ ਅਧਿਕਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਖਿਚੜੀ ਅਸੀਂ ਜ਼ਬਤ ਕਰ ਲਈ ਹੈ।