June 19, 2026 9:11 pm

ਨਕਸਲ ਟ੍ਰੇਨਿੰਗ ਕੈਂਪ ‘ਚ ਭਾਗ ਲੈਣ ਜਾਂਦੇ ਸਮੇਂ 30 ਗ੍ਰਿਫ਼ਤਾਰ

ਜਮਸ਼ੇਦਪੁਰ, 5 ਜੁਲਾਈ (ਪੀ. ਟੀ)- ਨਕਸਲ ਪ੍ਰਭਾਵਿਤ ਪੱਛਮ ਸਿੰਹਭੂਮ ਜ਼ਿਲ੍ਹੇ ਦੇ ਗੁਆਂਢ ‘ਚ ਸਾਰੰਡਾ ਜੰਗਲ ‘ਚ ਇੱਕ ਨਕਸਲੀ ਟ੍ਰੇਨਿੰਗ ਕੈਂਪ ‘ਚ ਭਾਗ ਲੈਣ ਲਈ ਜਾਂਦੇ ਸਮੇਂ ਛੇ ਨਾਬਾਲਗ ਲੜਕੀਆਂ ਸਮੇਤ ਲਗਭਗ 30 ਲੋਕਾਂ ਨੂੰ ਪੁਲਿਸ ਨੇ ਅੱਜ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਇਹ ਗ੍ਰਿਫ਼ਤਾਰੀ ਸੋਨੁਆ ਥਾਣੇ ਦੇ ਤਹਿਤ ਸੋਨੁਆ ਪ੍ਰਖੰਡ ਮੁੱਖ ਦਫ਼ਤਰ ਤੋਂ ਲਗਭਗ ਛੇ ਕਿਲੋਮੀਟਰ ਦੂਰ ਪਨਸੁਆ ਬੰਨ੍ਹ ਦੇ ਨਜ਼ਦੀਕ ਕੀਤੀ ਗਈ। ਪੁਲਿਸ ਨੇ ਦੱਸਿਆ ਕਿ ਖੁਫੀਆ ਸੂਚਨਾ ਦੇ ਆਧਾਰ ‘ਤੇ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਤੇ ਛੇ ਲੜਕੀਆਂ ਸਮੇਤ 30 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।

Send this to a friend