ਮੋਗਾ, 20 ਜੁਲਾਈ (ਅਮਰੀਕ ਮੁੱਦਕਾ, ਨਰੇਸ਼ ਬੌਬੀ)-ਇੱਥੋਂ ਨਜਦੀਕ ਪਿੰਡ ਕਪੂਰੇ ਵਿਖੇ ਤੇਰ੍ਹਵੀਂ ਦੇ ਦਿਹਾੜੇ ਦੇ ਸਬੰਧ ਵਿੱਚ ਮਹਿਫਲ ਏ ਕਵਾਲੀ ਪ੍ਰੋਗਰਾਮ ਅੱਜ ਕਰਵਾਇਆ ਜਾਵੇਗਾ। ਜਿਸ ਵਿੱਚ ਪੰਜਾਬ ਦੇ ਉਚ ਚੋਟੀ ਦੇ ਕਲਾਕਾਰ ਪਹੁੰਚ ਕੇ ਆਪਣੇ ਫਨ ਦੇ ਮਜਾਹਰਾਂ ਕਰਨਗੇ। ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਬਾਬਾ ਕੁਲਵਿੰਦਰ ਸਾਬਰੀ ਨੇ ਕਿਹਾ ਕਿ ਇਸ ਸਮਾਗਮ ਵਿੱਚ ਪ੍ਰਸਿੱਧ ਸੂਫੀ ਗਾਇਕ ਗਾਮਾ ਫਕੀਰ, ਨੀਲੋ ਬੇਗਮ, ਗੁਰਪ੍ਰੀਤ ਸ਼ੇਰਗਿੱਲ, ਕੁਲਵੰਤ ਭਾਗੀਕੇ, ਗੁਲਾਮ ਸਿਲਕੀ, ਮੈਡਮ ਰੰਜਨਾਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਦਾ ਮਨੋਰੰਜਨ ਕਰਨਗੇ। ਇਸ ਮੌਕੇ ਸਰਬੱਤ ਦੇ ਭਲੇ ਵਾਸਤੇ ਅਰਦਾਸ ਬੇਨਤੀ ਵੀ ਕੀਤੀ ਜਾਵੇਗੀ।
ਮਹਿਫਲ-ਏ-ਕਵਾਲੀ ਪ੍ਰੋਗਰਾਮ ਅੱਜ



