ਮਾਨਸਾ 20 ਜੁਲਾਈ (ਜਸਪਾਲ ਹੀਰੇਵਾਲਾ) ਸਥਾਨਕ ਸਿਵਲ ਹਸਪਤਾਲ ਦੇ ਸਟਾਫ ਅਤੇ ਅਧਿਕਾਰੀਆਂ ਨੂੰ ਓਦੋ ਹੱਥਾ ਪੈਰਾਂ ਦੀ ਪੈ ਗਈ ਜਦੋ ਵਿਭਾਗ ਦੇ ਡਾ. ਕਾਰਤਿਕ ਆਈ.ਏ.ਐਸ. ਅਡੀਸਨਲ ਸਕੱਤਰ ਸਿਹਤ ਵੱਲੋ ਅੱਜ ਸਵੇਰੇ ਅਤਨਚੇਤ ਸਿਵਲ ਹਸਪਤਾਲ ਦੀ ਚੇਕਿੰਗ ਕੀਤੀ ਗਈ ਚੇਕਿਗ ਬਾਰੇ ਕਿਸੇ ਵੀ ਅਧਿਕਾਰੀ ਨੂੰ ਕੋਈ ਭਿਣਕ ਨਹੀ ਸੀ।

ਵਰਨਣ ਯੋਗ ਇਹ ਵੀ ਹੈ ਕੀ ਸਿਹਤ ਸਕੱਤਰ ਬਿਨਾ ਬੱਤੀ ਵਾਲੀ ਵਾਲੀ ਪ੍ਰਾਈਵੇਟ ਗੱਡੀ ਤੇ ਚੇਕਿੰਗ ਲਈ ਆਏ ਸਨ। ਉਂਹਨਾ ਵੱਲੋ ਵੱਖ-2 ਵਿਭਾਗਾਂ ਨਾਲ ਸਬੰਧਤ ਅਧਿਕਾਰੀਆਂ ਨਾਲ ਬਰੀਕੀ ਨਾਲ ਗੱਲ ਬਾਤ ਕੀਤੀ ਹਰ ਕਮਰੇ ਦੀ ਚੈਕਿਗ ਕੀਤੀ ਏਥੋ ਤੱਕ ਕੀ ਉਂਹਨਾ ਵੱਲੋ ਲੈਟਰੀਨਾ ਅਤੇ ਬਾਥਰੂਮਾਂ ਵਿੱਚ ਵੀ ਜਾਕੇ ਸਫਾਈ ਬਗੇਰਾ ਦੀ ਚੈਕਿਗ ਵੀ ਕੀਤੀ ਈ.ਸੀ.ਜੀ ਅਤੇ ਅੇਕਰੇ ਵਿਭਾਗ ਵਿੱਚ ਮੋਜੁਦ ਮਰੀਜਾਂ ਦੇ ਟਰੀਟਮੈਟ ਦੀਆਂ ਪ੍ਰਚੀਆ ਖੁਦ ਵੇਖੀਆਂ ਰੇਡ ਕਰਾਸ ਦੇ ਸਟੋਰ ਅਤੇ ਓ.ਪੀ.ਡੀ ਬਾਰੇ ਬਰੀਕੀ ਨਾਲ ਪੁੱਛ ਗਿਛ ਕੀਤੀ ਹਸਪਤਾਲ ਵਿੱਚ ਬੈਡਾਂ ਤੇ ਪਏ ਮਰੀਜਾਂ ਨਾਲ ਗੱਲ ਬਾਤ ਕੀਤੀ ਕੈਸਰ ਵਿਭਾਗ ਦੇ ਸਟਾਫ ਤੋ ਪੁਰੇ 20 ਮਿੰਟ ਤੱਕ ਪੁੱਛਗਿੱਛ ਕੀਤੀ ਹਸਪਤਾਲ ਦੀ ਮੇਨ ਇਟਰੀ ਸਾਹਮਣੇ ਖੜੇ ਵਾਰਸ ਦੇ ਪਾਂਣੀ ਦੀ ਨਿਕਾਸੀ ਲਈ ਸਖਤ ਨੋਟਿਸ ਲਿਆ ਅਤੇ ਹਸਪਤਾਲ ਦੇ ਸਾਰੇ ਵਿਭਾਗਾ ਵਿੱਚ ਪਾਈਆ ਗਈਆ ਕਮੀਆਦੂਰ ਕਰਨ ਬਾਰੇ ਤੁਰੰਤ ਸੀ.ਐਮ.ਓ ਤੇ ਐਸ.ਐਮ ਓ ਨੂੰ ਸਖਤ ਹਦਾਇਤਾਂ ਕੀਤੀਆ ਚੈਕਿਗ ਦੋਰਾਨ ਉਂਹਨਾ ਨਾਲ ਮਾਨਸਾ ਦੇ ਏਡੀਸੀ ਜ ਸ੍ਰੀ ਵਰਿੰਦਰ ਸਰਮਾਂ ਐਸ.ਡੀ.ਐਮ.ਸ੍ਰੀ ਰਾਕੇਸ ਕੁਮਾਰ ਅਤੇ ਹਸਪਤਾਲ ਦੇ ਕਰੀਬ ਸਾਰੇ ਸੀਨੀਅਰ ਅਧਿਕਾਰੀ ਵੀ ਨਾਲ ਸਨ
ਸਹਾਇਕ ਸਿਹਤ ਸਕੱਤਰ ਵੱਲੋਂ ਹਸਪਤਾਲ ਦੀ ਅਚਨਚੇਤ ਚੈਕਿੰਗ



