ਲੜਕਿਆਂ ਦੀਆਂ ਰਾਜ ਪੱਧਰੀ ਪੇਂਡੂ ਖੇਡਾਂ ਅਕਤੂਬਰ ਮਹੀਨੇ
ਪਰਨੀਤ ਬਰਾੜ ਕਾਰਜਕਾਰੀ ਸੰਪਾਦਕ-ਜਲੰਧਰ/ਚੰਡੀਗੜ੍ਹ, 30 ਜੂਨ-ਪੰਜਾਬ ਦੇ ਖੇਡ ਵਿਭਾਗ ਵਲੋਂ ਸਾਲਾਨਾ ਖੇਡ ਕੈਲੰਡਰ ਜਾਰੀ ਕਰ ਦਿੱਤਾ ਗਿਆ ਹੈ, ਜਿਸ ਤਹਿਤ ਸਕੂਲ ਪੱਧਰ ’ਤੇ ਖੇਡ ਮੁਕਾਬਲਿਆਂ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਖੇਡਾਂ ਤੇ ਹਾਕੀ ਲੀਗ ਵੀ ਕਰਵਾਉਣ ਦੀ ਯੋਜਨਾ ਹੈ।ਖੇਡ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਖੇਡ ਵਿਭਾਗ ਦਾ ਵੀ ਚਾਰਜ ਹੈ, ਵਲੋਂ ਖੇਡ ਵਿਭਾਗ ਦੇ ਸਾਲਾਨਾ ਖੇਡ ਕੈਲੰਡਰ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਹੇਠਲੇ ਪੱਧਰ ’ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਇਸ ਵਾਰ ਸਕੂਲੀ ਖੇਡਾਂ ਵੱਲ ਵਧੇਰੇ ਧਿਆਨ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜੁਲਾਈ ਤੇ ਅਗਸਤ 2014 ਦੌਰਾਨ 142 ਬਲਾਕਾਂ ਵਿਚ 16 ਸਾਲ ਤੋਂ ਘੱਟ ਉਮਰ ਦੇ ਲੜਕੇ ਤੇ ਲੜਕੀਆਂ ਦੇ ਬਲਾਕ
ਪੱਧਰ ਦੇ ਪੇਂਡੂ ਖੇਡ ਮੁਕਾਬਲੇ ਕਰਵਾਏ ਜਾਣਗੇ। 27 ਤੋਂ 29 ਅਗਸਤ 2014 ਤੱਕ ਇਨ੍ਹਾਂ ਦੇ ਜ਼ਿਲ੍ਹਾ ਪੱਧਰੀ ਪੇਂਡੂ ਖੇਡ ਮੁਕਾਬਲੇ ਕਰਾਏ ਜਾਣਗੇ। ਇਸ ਦੇ ਨਾਲ ਹੀ ਜ਼ਿਲ੍ਹਾ ਪੱਧਰਾਂ ’ਤੇ 29 ਤੋਂ 31 ਅਗਸਤ, 2014 ਤੱਕ ਜ਼ਿਲ੍ਹਾ ਪੱਧਰੀ ਮਹਿਲਾ ਖੇਡ ਮੁਕਾਬਲੇ ਕਰਾਏ ਜਾਣਗੇ।
ਉਨ੍ਹਾਂ ਦੱਸਿਆ ਕਿ 16 ਸਾਲ ਤੋਂ ਘੱਟ ਉਮਰ ਦੇ ਲੜਕਿਆਂ ਦੀਆਂ ਰਾਜ ਪੱਧਰੀ ਪੇਂਡੂ ਗੇਮਾਂ ਅਕਤੂਬਰ ਮਹੀਨੇ ਦੇ ਤੀਜੇ ਹਫਤੇ ਸੰਗਰੂਰ ਵਿਖੇ ਅਤੇ 16 ਸਾਲ ਤੋਂ ਘੱਟ ਉਮਰ ਦੀਆਂ ਲੜਕੀਆਂ ਦੇ ਪੰਜਾਬ ਰਾਜ ਪੇਂਡੂ ਖੇਡ ਮੁਕਾਬਲੇ ਹੁਸ਼ਿਆਰਪੁਰ ਵਿਖੇ ਅਕਤੂਬਰ ਦੇ ਆਖਰੀ ਹਫਤੇ ਕਰਾਈਆਂ ਜਾਣਗੀਆਂ। ਪੰਜਾਬ ਰਾਜ ਪੱਧਰ ਮਹਿਲਾ ਖੇਡਾਂ ਸਤੰਬਰ, 2014 ਦੇ ਤੀਜੇ ਹਫਤੇ ਪਟਿਆਲਾ ਵਿਖੇ ਕਰਾਉਣੀਆਂ ਨਿਰਧਾਰਤ ਕੀਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੰਜਾਬ ਵੱਲੋਂ ਨੈਸ਼ਨਲ ਲੈਵਲ ਸਪੋਰਟਸ ਫੈਸਟੀਵਲ ਫਾਰ ਵਿਮੈਨ (ਗਰੁੱਪ-2) ਪੰਜਾਬ ਵਿਖੇ ਕਰਾਉਣ ਦੀ ਪੇਸ਼ਕਸ਼ ਕੀਤੀ ਗਈ ਹੈ ਜਿਸ ਵਿੱਚ 20 ਤੋਂ 23 ਦਸੰਬਰ, 2014 ਨੂੰ ਜਲੰਧਰ ਵਿਖੇ ਹੈਂਡਬਾਲ, ਹਾਕੀ ਅਤੇ ਲਾਅਨ ਟੈਨਿਸ ਦੇ ਮੁਕਾਬਲੇ ਸ਼ਾਮਲ ਹਨ। ਇਸ ਦੇ ਨਾਲ ਹੀ ਵਿਭਾਗ ਵੱਲੋਂ 14, 17, 19 ਅਤੇ 19 ਸਾਲ ਤੋਂ ਉਪਰਲੇ ਉਮਰ ਵਰਗ ਲਈ ਹਫਤਾ ਭਰ ਚੱਲਣ ਵਾਲੀ ਹਾਕੀ ਲੀਗ ਕਰਾਉਣ ਦੀ ਵੀ ਯੋਜਨਾ ਹੈ ਜਿਸ ਵਿੱਚ ਲੜਕੀਆਂ ਦੇ 15 ਸਾਲ ਤੋਂ ਘੱਟ ਅਤੇ 15 ਸਾਲ ਤੋਂ ਉਪਰਲੇ ਉਮਰ ਵਰਗ ਦੇ ਗਰੁੱਪ ਵੀ ਸ਼ਾਮਲ ਹੋਣਗੇ। ‘ਕੋਚਿੰਗ ਐਂਡ ਕੰਪੀਟਿਸ਼ਨ ਸਕੀਮ’ ਅਧੀਨ ਰਾਜ ਸਰਕਾਰ ਦਾ 7 ਕਰੋੜ ਰੁਪਏ ਦਾ ਅਨੁਮਾਨਤ ਬਜਟ ਹੈ। ਇਸ ਵਿੱਚ 4 ਕਰੋੜ ਰੁਪਏ ਰਾਜ ਸਰਕਾਰ ਅਤੇ 3 ਕਰੋੜ ਰੁਪਏ ਕੇਂਦਰ ਸਰਕਾਰ ਵੱਲੋਂ ਪਾਏ ਜਾਣਗੇ।
ਬੁਲਾਰੇ ਨੇ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਨਵੰਬਰ, 2014 ਵਿੱਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਪੰਜਾਬ ਖੇਡਾਂ ਕਰਾਉਣ ਦੀ ਵੀ ਯੋਜਨਾ ਹੈ, ਜਿਸ ਵਿੱਚ ਰਾਜ ਦੇ ਚਾਰ ਵੱਖ ਵੱਖ ਥਾਵਾਂ ਲੁਧਿਆਣਾ, ਪਟਿਆਲਾ, ਬਠਿੰਡਾ ਅਤੇ ਜ¦ਧਰ ਵਿਖੇ ਅਥਲੈਟਿਕਸ, ਬਾਕਸਿੰਗ, ਬਾਸਕਿਟਬਾਲ, ਫੁੱਟਬਾਲ, ਕਬੱਡੀ, ਵੇਟ ਲਿਫਟਿੰਗ, ਰੈਸਟ¦ਿਗ, ਵਾਲੀਬਾਲ, ਹਾਕੀ, ਸ਼ੂਟਿੰਗ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਾਏ ਜਾਣਗੇ। ਇਨ੍ਹਾਂ ਖੇਡਾਂ ਲਈ ਕੁੱਲ 2.31 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ ਜਿਸ ਵਿੱਚ 21 ਲੱਖ ਰੁਪਏ ਹਰ ਗੇਮ ਲਈ ਰੱਖੇ ਗਏ ਹਨ। ਗੋਲਡ ਮੈਡਲ ਜੇਤੂ ਨੂੰ 9 ਲੱਖ ਰੁਪਏ, ਦੂਜੇ ਸਥਾਨ ਲਈ 6 ਲੱਖ ਅਤੇ ਤੀਜੇ ਸਥਾਨ ਵਾਲੇ ਨੂੰ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਹ ਖੇਡਾਂ ਪੰਜਾਬ ਓ¦ਪਿਕ ਐਸੋਸੀਏਸ਼ਨ ਅਤੇ ਸਟੇਟ ਸਪੋਰਟਸ ਐਸੋਸੀਏਸ਼ਨ ਦੇ ਸਹਿਯੋਗ ਨਾਲ ਰਾਸ਼ਟਰੀ ਮਾਪਦੰਡਾਂ ਮੁਤਾਬਕ ਕਰਾਈਆਂ ਜਾਣਗੀਆਂ। ਇਸ ਦੇ ਕੁੱਲ ਖਰਚ 6.50 ਕਰੋੜ ਰੁਪਏ ਦਾ ਖਰਚ ਆਏਗਾ ਜਿਹੜਾ ਪੂਰਾ ਪੰਜਾਬ ਸਰਕਾਰ ਵੱਲੋਂ ਚੁੱਕਿਆ ਜਾਵੇਗਾ।