June 9, 2026 1:00 pm

ਗੰਗਾ ਦੀ ਸਫ਼ਾਈ ਹੋ ਸਕਦੀ ਹੈ ਤਾਂ ਪੰਜਾਬ ਦੇ ਦਰਿਆਵਾਂ ਦੀ ਕਿਉਂ ਨਹੀਂ : ਮਾਨ

Page-1_11 ਅਬੋਹਰ, 30 ਜੂਨ (ਪੀ.ਟੀ.)- ਜੇਕਰ ਕੇਂਦਰ ਸਰਕਾਰ ਗੰਗਾ ਨਦੀ ਨੂੰ ਪਵਿੱਤਰ ਮੰਨ ਕੇ ਉਸ ਦੀ ਸਫ਼ਾਈ ਕਰ ਸਕਦੀ ਹੈ ਤਾਂ ਪੰਜਾਬ ਦੇ ਦਰਿਆਵਾਂ ਨੂੰ ਕਿਉਂ ਨਹੀਂ ਸਾਫ਼ ਕਰ ਸਕਦੀ ਕਿਉਂਕਿ ਬਿਆਸ ਦਰਿਆ ਦੇ ਕੰਢੇ ਬੈਠ ਕੇ ਹੀ ਰਿਗਵੇਦ ਗ੍ਰੰਥ ਦੀ ਰਚਨਾ ਕੀਤੀ ਗਈ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਸਾਬਕਾ ਮੈਂਬਰ ਪਾਰਲੀਮੈਂਟ ਸ: ਸਿਮਰਨਜੀਤ ਸਿੰਘ ਮਾਨ ਨੇ ਇੱਥੇ ਨਹਿਰੀ ਆਰਾਮ ਘਰ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਸ: ਮਾਨ ਨੇ ਕਿਹਾ ਕਿ ਪੰਜਾਬ ਦੇ ਦਰਿਆਵਾਂ ਦਾ ਪਾਣੀ ਦੂਸ਼ਿਤ ਹੋ ਚੁੱਕਾ ਹੈ ਜਿਸ ਕਾਰਨ ਪੂਰੇ ਮਾਲਵੇ ਨੂੰ ਕੈਂਸਰ ਨੇ ਲਪੇਟ ‘ਚ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਪਤਨੀ, ਸਾਬਕਾ ਮੁੱਖ ਮੰਤਰੀ ਹਰਚਰਨ ਸਿੰਘ

ਬਰਾੜ ਦੇ ਪੁੱਤਰ ਤੇ ਮੈਂਬਰ ਪਾਰਲੀਮੈਂਟ ਸ: ਜੋਰਾ ਸਿੰਘ ਮਾਨ ਵਰਗੀਆਂ ਸ਼ਖ਼ਸੀਅਤਾਂ ਕੈਂਸਰ ਦੀ ਬਿਮਾਰੀ ਕਾਰਨ ਇਸ ਸੰਸਾਰ ਤੋਂ ਚਲੀਆਂ ਗਈਆਂ ਪਰ ਅਜੇ ਤੱਕ ਵੀ ਸਰਕਾਰ ਇਸ ਮੁੱਦੇ ‘ਤੇ ਖ਼ਾਮੋਸ਼ ਹੈ ਤੇ ਲੋਕਾਂ ਨੂੰ ਪੀਣ ਲਈ ਸਾਫ਼ ਪਾਣੀ ਤੇ ਕੈਂਸਰ ਹਸਪਤਾਲ ਖੋਲ੍ਹਣ ‘ਚ ਅਸਮਰਥ ਰਹੀ ਹੈ।ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਸ: ਮਾਨ ਨੇ ਕਿਹਾ ਕਿ ਇੱਕ ਪਾਸੇ ਸ੍ਰੀ ਨਰਿੰਦਰ ਮੋਦੀ ਪਰਿਵਾਰਵਾਦ ਦੇ ਖ਼ਿਲਾਫ਼ ਬਿਆਨਬਾਜ਼ੀ ਕਰ ਰਿਹਾ ਹੈ ਜਦ ਕਿ ਦੂਸਰੇ ਪਾਸੇ ਬਾਦਲ ਪਰਿਵਾਰ ਦੀ ਨੂੰਹ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੂੰ ਜੂਨੀਅਰ ਹੋਣ ਦੇ ਬਾਵਜੂਦ ਪਰਿਵਾਰਵਾਦ ਦੀ ਪਿਰਤ ਪਾਲਦਿਆਂ ਕੈਬਨਿਟ ਮੰਤਰੀ ਬਣਾਇਆ ਗਿਆ ਹੈ। ਸ: ਮਾਨ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਸਿੱਖਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਤੇ ਸ: ਪ੍ਰਕਾਸ਼ ਸਿੰਘ ਬਾਦਲ ਮੋਦੀ ਸਰਕਾਰ ਦੀ ਝੋਲੀ ਚੁੱਕ ਬਣਿਆ ਹੋਇਆ ਹੈ।

Send this to a friend