ਨਵੀਂ ਦਿੱਲੀ, 30 ਜੂਨ (ਪੀ.ਟੀ.ਬਿਊਰੋ)-ਦੇਸ਼ ਦੀ ਰਾਜਧਾਨੀ ਦਿੱਲੀ ‘ਚ ਇੱਕ ਵਾਰ ਫਿਰ ਅੱਤਵਾਦੀ ਹਮਲੇ ਦਾ ਖ਼ਤਰਾ ਮੰਡਰਾ ਰਿਹਾ ਹੈ। ਸੂਤਰਾਂ ਦੇ ਮੁਤਾਬਕ ਦਿੱਲੀ ‘ਚ ਇੰਟੈਲੀਜੈਂਸ ਬਿਊਰੋ ਨੇ ਦਿੱਲੀ ਪੁਲਿਸ ਨੂੰ ਅਲਰਟ ਜਾਰੀ ਕਰ ਕੇ ਇਨ੍ਹਾਂ ਹਮਲਿਆਂ ਨੂੰ ਲੈ ਕੇ ਸਾਵਧਾਨ ਕੀਤਾ ਹੈ। ਆਈਬੀ ਦੇ ਜਾਰੀ ਅਲਰਟ ‘ਚ ਕਿਹਾ ਗਿਆ ਹੈ ਕਿ ਦਿੱਲੀ ‘ਚ ਇੰਡੀਅਨ ਮੁਜਾਹਦੀਨ ਤੇ ਪਾਕਿਸਤਾਨ ਅਧਿਕ੍ਰਿਤ ਕਸ਼ਮੀਰ ਦੇ ਅੱਤਵਾਦੀ ਸੰਗਠਨ ਕਾਰ ਬੰਬ ਦੇ ਜਰੀਏ ਹਮਲਾ ਕਰ ਸਕਦੇ ਹਨ। ਰਿਪੋਰਟ ਦੇ ਮੁਤਾਬਕ ਮੰਤਰੀਆਂ ਤੇ ਸਿਆਸਤਦਾਨਾਂ ‘ਤੇ ਹਮਲੇ ਦੀ ਯੋਜਨਾ ਬਣਾਈ ਗਈ ਹੈ। ਇਨ੍ਹਾਂ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਵੀਵੀਆਈਪੀ ਹਨ ਤੇ ਅੱਤਵਾਦੀਆਂ ਦੀ ਯੋਜਨਾ ਕਾਰ ਬੰਬ ਨਾਲ ਹਮਲੇ ਕਰਨ ਦੀ ਹੈ। ਗੌਰਤਲਬ ਹੈ ਕਿ ਦਿੱਲੀ ਪੁਲਿਸ ਨੂੰ ਆਈਬੀ ਪਹਿਲਾਂ
ਵੀ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਅਲਰਟ ਜਾਰੀ ਕਰ ਚੁੱਕੀ ਹੈ।