June 9, 2026 7:19 am

ਬੱਸ ਅਤੇ ਕਾਰ ਵਿਚਾਲੇ ਭਿਆਨਕ ਟੱਕਰ ਵਿਚ 2 ਮੋਤਾਂ

Page-1_25 ਤਪਾ ਮੰਡੀ, 29 ਜੂਨ (ਮਨਪ੍ਰੀਤ)- ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਪੀ.ਆਰ.ਟੀ.ਸੀ.ਅਤੇ ਇੱਕ ਕਾਰ ਵਿਚਕਾਰ ਹੋਏ ਦਰਦਨਾਕ ਹਾਦਸੇ ’ਚ ਸੱਸ-ਨੂੰਹ ਦੀ ਮੋਤ ਇੱਕ ਬੱਚੇ ਦੇ ਗੰਭੀਰ ਜਖਮੀ ਹੋਣ ਦੀ ਖਬਰ ਮਿਲੀ ਹੈ। ਮੋਕੇ ’ਤੇ ਪ੍ਰਾਪਤ ਜਾਣਕਾਰੀ ਅਨੁਸਾਰ ਪੀ. ਆਰ. ਟੀ. ਸੀ ਦੀ ਬੱਸ ਨੰਬਰ ਪੀਬੀ 03 ਯੂ-9974 ਜੋ ਬਠਿੰਡਾ ਤੋਂ ਬਰਨਾਲਾ ਵੱਲ ਜਾ ਰਹੀ ਸੀ ਅਤੇ ਇੱਕ ਆਲਟੋ ਕਾਰ ਨੰ. ਪੀਬੀ 03 ਯੂ-5387 ਜੋ ਇੱਕ ਸਮਾਗਮ ਤੋਂ ਵਾਪਸ ਅਪਣੇ ਸ਼ਹਿਰ ਬਠਿੰਡਾ ਪਰਤ ਰਹੇ ਸੀ ਅਤੇ ਐਨ.ਐਫ.ਐਲ ਕਲੋਨੀ ਵਾਰਡ ਨੰ. 1 ਦੇ ਵਸਨੀਕ ਧਰਮ ਪਾਲ ਪਾਲ ਦੀ ਪਤਨੀ ਪ੍ਰੀਤੀ ਚਲਾ ਰਹੀ ਸੀ ਅਤੇ ਉਸ ਦੀ ਸੱਸ ਹੇਮਾ ਦੇਵੀ ਨਾਲ ਬੈਠੀ ਅਤੇ ਬੇਟਾ ਪਿਛਲੇ ਸੀਟ ’ਤੇ ਬੈਠਾ ਸੀ ਜਿਉਂ ਹੀ ਕਾਰ ਬਰਨਾਲਾ-ਬਠਿੰਡਾ ਮੁੱਖ ਮਾਰਗ ’ਤੇ ਪਿੰਡ

ਮਹਿਤਾ ਪਾਸ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਸਰਕਾਰੀ ਬੱਸ ਨਾਲ ਆਹਮੋ-ਸਾਹਮਣੇ ਜਬਰਦਸਤ ਟੱਕਰ ਹੋ ਗਈ। ਘਟਨਾ ਦਾ ਪਤਾ ਲੱਗਦੈ ਦੀ ਮਿੰਨੀ ਸਹਾਰਾ ਕਲੱਬ ਦੇ ਵਾਲੰਟੀਅਰ, ਡੀ. ਐਸ. ਪੀ. ਤਪਾ ਹਰਵਿੰਦਰ ਸਿੰਘ ਵਿਰਕ, ਇੰਸਪੈਕਟਰ ਬਲਜਿੰਦਰ ਸਿੰਘ ਪੰਨੂੰ ਸਮੇਤ ਪੁਲਸ ਪਾਰਟੀ ਅਤੇ ਖੇਤਾਂ ‘ਚ ਕੰਮ ਕਰਦੇ ਕਿਸਾਨਾਂ,ਮਜਦੂਰਾਂ ਨੇ ਕਾਰ ਦੀ ਸੀਟ ‘ਚ ਫਸੇ ਸੱਸ-ਨੂੰਹ ਨੂੰ ਭਾਰੀ ਜਦੋ ਜਹਿਦ ਬਾਅਦ ਬਾਹਰ ਕੱਢਿਆਂ ਉਦੋਂ ਤੱਕ ਦੋਵੇਂ ਔਰਤਾਂ ਦਮ ਤੋੜ ਚੁੱਕੀਆਂ ਸੀ ਅਤੇ ਗੰਭੀਰ ਰੂਪ ‘ਚ ਪਿਛਲੀ ਸੀਟ ’ਤੇ ਬੈਠਾ 2-3 ਸਾਲਾਂ ਬੱਚਾ ਦਰਿਊਣ ਗੰਭੀਰ ਜਖਮੀ ਨੂੰ ਲੁਧਿਆਣਾ ਵਿਖੇ ਭੇਜ ਦਿੱਤਾ।

Send this to a friend