June 9, 2026 6:08 am

ਭਾਜਪਾ ਦੇ ਨਵੇਂ ਸੰਸਦ ਮੈਂਬਰਾਂ ਦੀ ਦੋ ਦਿਨਾ ਵਰਕਸ਼ਾਪ

ਇਰਾਕ ਦੇ ਕਰਬਲਾ ਖੇਤਰ ’ਚ 231 ਭਾਰਤੀ ਕੰਮ ਵਾਲੀ ਥਾਂ ਬੰਧਕ
Page-3_03 ੍ਰਜਲੰਧਰ/ਨਵੀਂ ਦਿ¤ਲੀ, 28 ਜੂਨ-ਇਰਾਕ ‘ਚ ਹਿੰਸਾ ਦੌਰਾਨ ਕਰਬਲਾ ‘ਚ ਸੈਂਕੜੇਂ ਭਾਰਤੀਆਂ ਨੂੰ ਉਨ੍ਹਾਂ ਦੀ ਇ¤ਛਾ ਵਿਰੁ¤ਧ ਉਨ੍ਹਾਂ ਦੇ ਕੰਮ ਕਰਨ ਦੀ ਜਗ੍ਹਾ ‘ਤੇ ਹੀ ਬੰਧਕ ਬਣਾਇਆ ਗਿਆ ਹੈ। ਕਰਬਲਾ ‘ਚ ਕੰਮ ਕਰ ਰਹੇ ਇਕ ਯੂ ਕੇ ਦੇ ਐਨ ਜੀ ਓ ਦੀ ਰਿਪੋਰਟ ਮੁਤਾਬਿਕ ਕਰਬਲਾ ‘ਚ 231 ਭਾਰਤੀ ਨੌਜਵਾਨਾਂ ਨੂੰ ਉਨ੍ਹਾਂ ਦੇ ਕੰਮ ਕਰਨ ਦੀ ਜਗ੍ਹਾ ‘ਤੇ ਹੀ ਬੰਧਕ ਬਣਾ ਕੇ ਰ¤ਖਿਆ ਹੋਇਆ ਹੈ। ਬੰਧਕ ਬਣਾਉਣ ਵਾਲੇ ਇਰਾਕੀ ਨਾਗਰਿਕ ਜਿਨ੍ਹਾਂ ਦੀ ਪਹਿਚਾਣ ਅਜੇ ਤ¤ਕ ਨਹੀਂ ਹੋਈ ਹੈ। ਇਕ ਅੰਗਰੇਜ਼ੀ ਅਖ਼ਬਾਰ ਦੀ ਰਿਪੋਰਟ ਮੁਤਾਬਿਕ ਬੰਧਕ ਬਣਾਏ ਗਏ ਇਕ ਭਾਰਤੀ ਨੇ ਦ¤ਸਿਆ ਕਿ ਉਨ੍ਹਾਂ ਨੂੰ ਦਿਨ ‘ਚ ਇਕ ਵਾਰ ਜਾਂ ਦੋ ਵਾਰ ਖਜੂਰ ਤੇ ਕੁ¤ਝ ਚਾਵਲ ਖਾਣ ਨੂੰ ਦਿ¤ਤੇ ਜਾਂਦੇ ਹਨ। ਪਰ ਉਨ੍ਹਾਂ ਨੂੰ ਕੰਪਨੀ ਅੰਦਰੋਂ ਬਾਹਰ ਨਹੀਂ ਨਿਕਲਣ

ਦਿ¤ਤਾ ਜਾਂਦਾ। ਨਾਲ ਹੀ ਦ¤ਸਿਆ ਕਿ ਇਕ ਰਾਤ ਇਕ ਹਥਿਆਰਬੰਦ ਨੌਜਵਾਨ ਆਇਆ ਤੇ ਪਾਸਪੋਰਟ ਉਸ ਹਵਾਲੇ ਕਰਨ ਨੂੰ ਕਿਹਾ ਤੇ ਉਨ੍ਹਾਂ ਨੇ ਇਨਕਾਰ ਕਰ ਦਿ¤ਤਾ। ਇਕ ਹੋਰ ਬੰਧਕ ਨੇ ਦ¤ਸਿਆ ਕਿ ਅਸੀਂ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਪੈਸੇ ਨਾ ਦੇਵੋ ਤੇ ਸਾਨੂੰ ਜਾਣ ਦੇਵੋ ਪਰ ਉਹ ਇਸ ਤੋਂ ਵੀ ਇਨਕਾਰੀ ਹਨ। ਐਨ ਜੀ ਓ ਨੇ ਦ¤ਸਿਆ ਕਿ ਉਸਾਰੀ ਕਰਨ ਵਾਲਿਆਂ ਨੂੰ ਪਿਛਲੇ ਦੋ ਮਹੀਨੇ ਤੋਂ ਤਨਖਾਹ ਨਹੀਂ ਮਿਲੀ। ਜਿਸ ਕਰਕੇ ਵਰਕਰਾਂ ਨੇ ਕੰਮ ਕਰਨਾ ਇਨਕਾਰ ਕਰ ਦਿ¤ਤਾ ਤੇ ਘਰ ਜਾਣ ਦੀ ਮੰਗ ਕੀਤੀ। ਇਸ ਲਈ ਉਨ੍ਹਾਂ ਨੂੰ ਕੰਪਨੀ ਅੰਦਰੋਂ ਬਾਹਰ ਨਹੀਂ ਨਿਕਲਣ ਦਿ¤ਤਾ ਜਾ ਰਿਹਾ।
ਇਸੇ ਦੌਰਾਨ ਇਕ ਹੋਰ ਰਿਪੋਰਟ ਮੁਤਾਬਿਕ ਹਿੰਸਾ ਪ੍ਰਭਾਵਿਤ ਇਰਾਕ ਵਿਚ ਫਸੇ ਨੌਜਵਾਨਾਂ ਦੇ ਸੁਖੀ-ਸਾਂਦੀ ਘਰ ਪਰਤ ਆਉਣ ਲਈ ਪਰਿਵਾਰਕ ਮੈਂਬਰ ਜਿਥੇ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ, ਉਥੇ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਵੱਲੋਂ ਇਨ੍ਹਾਂ ਨੌਜਵਾਨਾਂ ਦੀ ਘਰ ਵਾਪਸੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਰੋਜ਼ੀ-ਰੋਟੀ ਲਈ ਵਿਦੇਸ਼ ਗਏ ਕੁਝ ਨੌਜਵਾਨ ਭਾਵੇਂ ਆਪਣੇ ਪਰਿਵਾਰ ਨਾਲ ਟੈਲੀਫੋਨ ਰਾਹੀਂ ਗੱਲਬਾਤ ਵੀ ਕਰ ਰਹੇ ਹਨ, ਪਰ ਜਦੋਂ ਤੱਕ ਉਨ੍ਹਾਂ ਦੇ ਲਾਡਲੇ ਘਰ ਨਹੀਂ ਪਰਤ ਆਉਂਦੇ ਉਦੋਂ ਤੱਕ ਹਰ ਪਰਿਵਾਰ ਫਿਕਰਾਂ ਵਿਚ ਦਿਨ ਬਤੀਤ ਕਰ ਰਿਹਾ ਹੈ।  ਇਸ ਦੌਰਾਨ ਇਰਾਕ ਤੋਂ ਕਈ ਨੌਜਵਾਨ ਦੇਸ਼ ਪਰਤ ਰਹੇ ਹਨ। ਇਰਾਕ ਦੀਆਂ ਕੰਪਨੀਆਂ ਵੱਲੋਂ ਇਨ੍ਹਾਂ ਨੌਜਵਾਨਾਂ ਨਾਲ ਕੀਤੇ ਜਾ ਰਹੇ ਮਾੜੇ ਰਵੱਈਏ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ। ਬਿਨਾਂ ਤਨਖਾਹ ਦਿੱਤੇ ਕਈ ਘੰਟਿਆਂ ਤੱਕ ਕੰਮ ਕਰਵਾਉਣ ਬਦਲੇ ਇਨ੍ਹਾਂ ਨੌਜਵਾਨਾਂ ਨੂੰ ਭੁੱਖਾ-ਪਿਆਸਾ ਵੀ ਰੱਖਿਆ ਜਾਂਦਾ। ਇਰਾਕ ਵਿਚ ਫਸੇ ਆਪਣੇ ਪੁੱਤਰਾਂ ਦੇ ਸਹੀ-ਸਲਾਮਤ ਘਰ ਪਰਤ ਆਉਣ ਨਾਲ ਪਰਿਵਾਰਾਂ ਵਿਚ ਖੁਸ਼ੀ ਦਾ ਮਾਹੌਲ ਹੈ।
ਉਧਰ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਉਹ ਇਰਾਕ ਦੇ ਹਿੰਸਾ ਵਾਲੇ ਖੇਤਰਾਂ ਵਿਚ ਫਸੇ ਭਾਰਤੀਆਂ ਨੂੰ ਸੁਰੱਖਿਅਤ ਕੱਢਣ ਦੇ ਸਾਰੇ ਰਸਤਿਆਂ ਉਤੇ ਗੌਰ ਕਰ ਰਹੀ ਹੈ। ਇਸ ਦੇ ਨਾਲ ਹੀ ਖਾੜੀ ਮੁਲਕਾਂ ਦੇ ਸਾਰੇ ਸਫੀਰਾਂ ਨੂੰ 29 ਜੂਨ ਨੂੰ ਦਿੱਲੀ ਸੱਦਿਆ ਗਿਆ ਹੈ ਤਾਂ ਕਿ ਇਰਾਕ ਮੁੱਦੇ ਅਤੇ ਹੋਰ ਖੇਤਰੀ ਗੁੰਝਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾ ਸਕੇ।

Send this to a friend