June 9, 2026 6:07 am

ਪ੍ਰਧਾਨ ਮੰਤਰੀ 4 ਜੁਲਾਈ ਨੂੰ ਕਸ਼ਮੀਰ ਜਾਣਗੇ

Page-3_15 ਜੰਮੂ, 28 ਜੂਨ (ਪੀ.ਟੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਜੁਲਾਈ ਨੂੰ ਦਿਨ ਭਰ ਲਈ ਜੰਮੂ-ਕਸ਼ਮੀਰ ਜਾਣਗੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਜੰਮੂ-ਕਸ਼ਮੀਰ ਦੀ ਉਨ੍ਹਾਂ ਦੀ ਇਹ ਪਹਿਲੀ ਯਾਤਰਾ ਹੋਵੇਗੀ। ਇਹ ਜਾਣਕਾਰੀ ਅਧਿਕਾਰੀ ਸੂਤਰਾਂ ਨੇ ਦਿ¤ਤੀ। ਸੂਤਰਾਂ ਨੇ ਦ¤ਸਿਆ ਕਿ ਪ੍ਰਧਾਨ ਮੰਤਰੀ ਜੰਮੂ ਪਹੁੰਚਣਗੇ ਅਤੇ ਉਸ ਤੋਂ ਬਾਅਦ 25 ਕਿਲੋਮੀਟਰ ਲੰਬੇ ਕ¤ਟੜਾ-ਊਧਮਪੁਰ ਰੇਲ ਮਾਰਗ ਦਾ ਉਦਘਾਟਨ ਕਰਨ ਕ¤ਟੜਾ ਸ਼ਹਿਰ ਜਾਣਗੇ। ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਹਰ ਸਾਲ ਲ¤ਖਾਂ ਸ਼ਰਧਾਲੂਆਂ ਨੂੰ ਕ¤ਟੜਾ ਦੇ ਰਸਤੇ ਹੀ ਉ¤ਥੋਂ ਤ¤ਕ ਦਾ ਸਫਰ ਤੈਅ ਕਰਨਾ ਪੈਂਦਾ ਹੈ। ਇਸ ਸੇਵਾ ਦੀ ਸ਼ੁਰੂਆਤ ਤੋਂ ਬਾਅਦ ਯਾਤਰੀਆਂ ਨੂੰ ਕ¤ਟੜਾ ਜਾਣ ਲਈ ਟਰਾਂਸਪੋਰਟ ਦੇ ਹੋਰ ਸਾਧਨਾਂ ਦੀ ਵਰਤੋਂ ਨਹੀਂ ਕਰਨੀ ਹੋਵੇਗੀ।

ਰੇਲ ਮੰਤਰੀ ਸਦਾਨੰਦ ਗੌੜਾ ਅਤੇ ਪ੍ਰਧਾਨ ਮੰਤਰੀ ਦਫਤਰ ‘ਚ ਰਾਜ ਮੰਤਰੀ ਜਿਤੇਂਦਰ ਸਿੰਘ ਵੀ ਇਸ ਦੌਰਾਨ ਮੋਦੀ ਨਾਲ ਹੋਣਗੇ। ਮੁ¤ਖ ਮੰਤਰੀ ਇਸ ਤੋਂ ਬਾਅਦ ਸ਼੍ਰੀਨਗਰ ਲਈ ਰਵਾਨਾ ਹੋਣਗੇ, ਜਿ¤ਥੇ ਉਹ ਬਦਾਮੀ ਬਾਗ ਸਥਿਤ ਫੌਜ ਦੀ 15ਵੀਂ ਕਾਪਰਸ ਦੇ ਹੈ¤ਡ ਕੁਆਰਟਰ ‘ਚ ਸੁਰ¤ਖਿਆ ਸਮੀਖਿਆ ਬੈਠਕ ਦੀ ਪ੍ਰਧਾਨਗੀ ਕਰਨਗੇ। ਇਸ ਬੈਠਕ ‘ਚ ਰਾਜਪਾਲ ਐ¤ਨ. ਐ¤ਨ. ਵੋਹਰਾ, ਮੁ¤ਖ ਮੰਤਰੀ ਉਮਰ ਅਬੁ¤ਦਲਾ, ਉ¤ਤਰੀ ਕਮਾਨ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਨ ਲੈਫਟੀਨੈਂਟ ਜਨਰਲ ਡੀ. ਐ¤ਸ. ਹੁ¤ਡਾ ਅਤੇ 14ਵੀਂ, 15ਵੀਂ ਅਤੇ 16ਵੀਂ ਕਾਪਰਸ ਦੇ ਕਮਾਂਡਰ ਮੌਜੂਦ ਰਹਿਣਗੇ। ਰਾਜਪਾਲ ਸ਼੍ਰੀਨਗਰ ਸਥਿਤ ਰਾਜਭਵਨ ‘ਚ ਪ੍ਰਧਾਨ ਮੰਤਰੀ ਨੂੰ ਭੋਜਨ ਦੇਣਗੇ। ਮੋਦੀ ਬਾਰਾਮੂਲਾ ਜ਼ਿਲੇ ਦੇ ਉਰੀ ਸ਼ਹਿਰ ਵੀ ਜਾਣਗੇ ਜਿ¤ਥੇ ਉਨ੍ਹਾਂ ਨੇ 240 ਮੈਗਾਵਾਟ ਦੀ ਉਰੀ-2 ਪਣਬਿਜਲੀ ਪ੍ਰਾਜੈਕਟ ਦਾ ਉਦਘਾਟਨ ਕਰਨਾ ਹੈ।

Send this to a friend