June 8, 2026 9:14 pm

ਮੋਦੀ ਸਰਕਾਰ ਵੱਲੋਂ ਔਰਤਾਂ ਨੂੰ ਪੁਲਿਸ ਦੀਆਂ ਨੌਕਰੀਆਂ ’ਚ 33 ਫੀਸਦੀ ਰਾਖਵਾਂਕਰਨ ਦੇਣ ਦਾ ਫੈਸਲਾ

ਨਵੀਂ ਦਿੱਲੀ, 25 ਜੂਨ (ਪੀ.ਟੀ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਐ ੱਨ.ਡੀ.ਏ ਸਰਕਾਰ ਨੇ ਪੁਲਿਸ ਫੋਰਸ ਵਿੱਚ ਨੌਕਰੀਆਂ ਲਈ ਔਰਤਾਂ ਨੂੰ 33 ਫੀਸਦੀ ਰਾਖਵਾਂਕਰਨ ਦੇਣ ਦਾ ਫੈਸਲਾ ਕੀਤਾ।ਬੇਸ਼ੱਕ ਮਹਿਲਾ ਰਾਖਵਾਂਕਰਨ ਬਿੱਲ ਫਿਲਹਾਲ ਸੰਸਦ ਵਿੱਚ ਅਟਕਿਆ ਹੋਇਆ ਫਿਰ ਵੀ ਕੇਂਦਰ ਦੀ ਐ ੱਨ.ਡੀ.ਏ. ਸਰਕਾਰ ਨੇ ਦਿੱਲੀ ਸਹਿਤ 7 ਕੇਂਦਰ ਸਾਸ਼ਤ ਰਾਜਾਂ ਦੀਆਂ ਪੁਲਿਸ ਫੋਰਸਾਂ ਵਿੱਚ ਔਰਤਾਂ ਨੂੰ 33 ਫੀਸਦੀ ਰਿਜ਼ਰਵੈਸ਼ਨ ਦੇਣ ਦਾ ਫੈਸਲਾ ਕੀਤਾ। ਹਾਲਾਕਿ ਇਹ ਪ੍ਰਸਤਾਵ ਪਿਛਲੀ ਯੂ.ਪੀ.ਏ. ਸਰਕਾਰ ਨੇ ਤਿਆਰ ਕੀਤਾ ਅਤੇ ਇਸ ਨਿਰਣੇ ’ਤੇ ਹੁਣ ਮੋਦੀ ਸਰਕਾਰ ਨੇ ਮੋਹਰ ਲਾ ਦਿੱਤੀ ਹੈ। ਗ੍ਰਹਿ ਮੰਤਰਾਲਾ ਇਸ ਫੈਸਲੇ ਨੂੰ ਤੱਤਕਾਲ ਲਾਗੂ ਕਰਨ ਲਈ ਕੈਬਨਿਟ ਨੋਟ ਤਿਆਰ ਕਰ ਰਿਹਾ ਹੈ। ਉਸ ਨੇ ਪਹਿਲਾ ਹੀ ਸਾਰੀਆਂ ਰਾਜ ਸਰਕਾਰਾਂ ਨੂੰ ਪੁਲਿਸ ਫੋਰਸ ਵਿੱਚ ਔਰਤਾਂ ਨੂੰ 33 ਫੀਸਦੀ

ਰਾਖਵਾਂਕਰਨ ਦੇਣ ਸਬੰਧੀ ਸੁਝਾਅ ਭੇਜ ਦਿੱਤਾ ਗਿਆ ਹੈ। ਇਹ ਪ੍ਰਸਤਾਵ ਸਰਕਾਰ ਦੇ 100 ਦਿਨਾਂ ਦੇ ੲੈਜੰਡੇ ਵਿੱਚ ਸ਼ਾਮਲ ਹੈ। ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜ ਨਾਥ ਸਿੰਘ ਨੇ ਰਾਜਾਂ ਨੂੰ ਔਰਤਾਂ ਦੀ ਪੁਲਿਸ ਵਿੱਚ ਭਰਤੀ ਤੇਜ਼ ਕਰਨ ਨੂੰ ਆਖਿਆ ਹੈ। ਇਸ ਸਮੇਂ ਪੁਲਿਸ ਫੌਰਸ ਵਿੱਚ ਔਰਤਾਂ ਦੀ ਔਸਤ ਹਿੱਸੇਦਾਰੀ 5.33 ਫੀਸਦੀ ਹੈ। ਦੇਸ਼ ਦੀ ਪੁਲਿਸ ਫੌਰਸ ਦੀ ਕੁਲ ਸੰਖਿਆ 15.88 ਲੱਖ ਹੈ। ਜਿਸ ਵਿੱਚ ਸਿਰਫ 84, 479 ਔਰਤਾਂ ਹਨ। ਔਰਤਾਂ ਨੂੰ ਵਧੇਰੇ ਨੌਕਰੀਆਂ ਦੇਣ ਲਈ ਚੰਡੀਗੜ੍ਹ ਸਭ ਤੋਂ ਅੱਗੇ ਹੈ। ਜਿਥੇ ਔਰਤਾਂ ਦੀ ਹਿੱਸੇਦਾਰੀ 16.18 ਫੀਸਦੀ ਹੈ। ਇਹ ਸਭ ਤੋਂ ਘੱਟ 5.89 ਫੀਸਦੀ ਪੁਡੂਚੈਰੀ ਵਿੱਚ ਹੈ।

Send this to a friend