ਨਵੀਂ ਦਿ ੱਲੀ, 25 ਜੂਨ (ਪੰਜਾਬ ਟਾਇਮਜ਼ ਬਿਊਰੋ)- ਬਿਹਾਰ ਦੇ ਛਪਰਾ ਦੇ ਨਜਦੀਕ ਗੋਲਡੀਨਗੰਜ ‘ਚ ਰਾਜਧਾਨੀ ਐਕਸਪ੍ਰੈਸ ਦੇਰ ਰਾਤ ਹਾਦਸਾਗ੍ਰਸਤ ਦਾ ਸ਼ਿਕਾਰ ਹੋ ਗਈ ਹੈ। ਦਿ ੱਲੀ ਤੋਂ ਡਿਬਰੂਗੜ੍ਹ ਜਾਣ ਵਾਲੀ ਰਾਜਧਾਨੀ ਐਕਸਪ੍ਰੈਸ ਦੀਆਂ 12 ਬੋਗੀਆਂ ਪਟੜੀ ਤੋਂ ਉ ੱਤਰ ਗਈਆਂ ਹਨ। ਇਸ ਹਾਦਸੇ ਵਿਚ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ 8 ਲੋਕ ਜ਼ਖਮੀ ਹਨ। ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਾਇਆ ਗਿਆ ਹੈ। ਹਾਦਸੇ ‘ਚ ਮੌਤਾਂ ਦੀ ਗਿਣਤੀ ਵ ੱਧ ਸਕਦੀ ਹੈ। ਇਹ ਹਾਦਸਾ ਦੇਰ ਰਾਤ 2 ਵ ੱਜ ਕੇ 15 ਮਿੰਟ ‘ਤੇ ਹੋਇਆ। ਇਸ ‘ਚ ਰਾਜਧਾਨੀ ਐਕਸਪ੍ਰੈਸ ਦੇ ਬੀ1 ਤੋਂ ਬੀ 7 ਤ ੱਕ ਦੇ ਸਾਰੇ ਡ ੱਬੇ ਪਟੜੀ ਤੋਂ ਉ ੱਤਰ ਗਏ । ਇਸ ਹਾਦਸੇ ‘ਚ ਨਕਸਲੀਆਂ ਦਾ ਹ ੱਥ ਹੋਣ ਤੋਂ ਇਨਕਾਰ ਵੀ ਨਹੀਂ ਕੀਤਾ ਸਕਦਾ। ਇਸ
ਵਿਚਕਾਰ ਰੇਲ ਮੰਤਰੀ ਸਦਾਨੰਦ ਗੌੜਾ ਨੇ ਰੇਲ ਹਾਦਸੇ ਨੂੰ ਮੰਦਭਾਗਾ ਦ ੱਸਦੇ ਹੋਏ ਸਾਜਸ਼ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ।ਪ੍ਰਧਾਨ ਮੰਤਰੀ ਵ ੱਲੋਂ ਦੁ ੱਖ ਦਾ ਪ੍ਰਗਟਾਵਾ
ਨਵੀਂ ਦਿ ੱਲੀ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਧਾਨੀ ਐਕਸਪ੍ਰੈਸ ਦੇ ਹਾਦਸੇ ਦਾ ਸ਼ਿਕਾਰ ਹੋਣ ‘ਤੇ ਦੁ ੱਖ ਪ੍ਰਗਟ ਕਰਦਿਆਂ ਮਾਰੇ ਗਏ ਮੁਸਾਫਿਰਾਂ ਤੇ ਜ਼ਖ਼ਮੀਆਂ ਦੇ ਪਰਿਵਾਰਾਂ ਨਾਲ ਦੁ ੱਖ ਪ੍ਰਗਟ ਕੀਤਾ ਹੈ।
ਰਾਸ਼ਟਰਪਤੀ ਵ ੱਲੋਂ ਦੁ ੱਖ ਪ੍ਰਗਟ-ਰਾਜਧਾਨੀ ਐਕਸਪ੍ਰੈਸ ਦੇ ਹਾਦਸਾ ਗ੍ਰਸਤ ਹੋਣ ‘ਤੇ ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਦੁ ੱਖ ਪ੍ਰਗਟ ਕਰਦਿਆਂ ਕਿਹਾ ਕਿਹਾ ਕਿ ਅਧਿਕਾਰੀਆਂ ਨੂੰ ਹਾਦਸੇ ਦਾ ਕਾਰਨਾਂ ਦਾ ਪਤਾ ਲਾਉਣਾ ਚਾਹੀਦਾ ਹੈ। ਉਨ੍ਹਾਂ ਸਥਾਨਕ ਸਰਕਾਰ ਨੂੰ ਅਪੀਲ ਕੀਤੀ ਕਿ ਜ਼ਖ਼ਮੀਆਂ ਦੀ ਹਰ ਸੰਭਵ ਮਦਦ ਕੀਤੀ ਜਾਵੇ।
ਨਕਸਲੀਆਂ ਦਾ ਹ ੱਥ ਨਹੀਂ-ਮਾਂਝੀ
ਪਟਨਾ-ਬਿਹਾਰ ਦੇ ਮੁ ੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਇਸ ਗ ੱਲ ਤੋਂ ਇਨਕਾਰ ਕੀਤਾ ਹੈ ਕਿ ਰੇਲ ਹਾਦਸੇ ਪਿਛੇ ਨਕਸਲੀਆਂ ਦਾ ਕੋਈ ਹ ੱਥ ਹੈ। ਮਾਂਝੀ ਨੇ ਕਿਹਾ ਕਿ ਨਕਸਲੀ ਜੇ ਧਮਾਕਾ ਕਰਦੇ ਤਾਂ ਨਿਸ਼ਾਨ ਜ਼ਰੂਰ ਛ ੱਡ ਕੇ ਜਾਂਦੇ ਪਰ ਘਟਨਾ ਵਾਲੀ ਥਾਂ ਤੋਂ ਅਜਿਹੀ ਕੋਈ ਚੀਜ਼ ਨਹੀਂ ਮਿਲੀ। ਮਾਂਝੀ ਨੇ ਬਿਹਾਰ ਸਰਕਾਰ ਵ ੱਲੋਂ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਬਤੌਰ ਮੁਆਵਜ਼ਾ ਦੇਣ ਦਾ ਐਲਾਨ ਕੀਤਾ।
ਰੇਲਵੇ ਜ਼ਿੰਮੇਵਾਰ-ਲਾਲੂ
ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਨੇ ਰਾਜਧਾਨੀ ਐਕਸਪ੍ਰੈਸ ਦੇ ਹਾਦਸਾਗ੍ਰਸਤ ਹੋਣ ਲਈ ਰੇਲਵੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਲਾਲੂ ਨੇ ਕਿਹਾ ਕਿ ਰਾਜਧਾਨੀ ਦੇ ਲੰਘਣ ਤੋਂ ਪਹਿਲਾਂ ਪਾਇਲਟ ਇੰਜਨ ਚਲਾਉਣ ਦਾ ਨਿਯਮ ਹੈ ਪਰ ਕੀ ਇਹ ਇੰਜਨ ਚਲਾਇਆ ਗਿਆ, ਇਹ ਵ ੱਡਾ ਸਵਾਲ ਹੈ। ਲਾਲੂ ਨੇ ਕਿਹਾ, ‘ਰੇਲਵੇ ਬੋਰਡ ਦੇ ਚੇਅਰਮੈਨ ਕਹਿੰਦੇ ਹਨ ਕਿ ਖੇਤਰ ਵਿਚ ਨਕਸਲੀਆਂ ਨੇ ਬੰਦ ਦਾ ਸ ੱਦਾ ਦਿ ੱਤਾ ਤਾਂ ਅਜਿਹੇ ਵਿਚ ਤਾਂ ਰੇਲਵੇ ਨੂੰ ਹੋਰ ਜ਼ਿਆਦਾ ਚੌਕਸ ਰਹਿਣ ਦੀ ਲੋੜ ਸੀ। ਇਸ ਲਈ ਇਹ ਘਟਨਾ ਰੇਲਵੇ ਦੀ ਲਾਪਰਵਾਹੀ ਉਜਾਗਰ ਕਰਦੀ ਹੈ।