ਮੁੰਬਈ, 25 ਜੂਨ (ਪੀ.ਟੀ.)-ਆਪਣੇ ਵਪਾਰਕ ਭਾਈਵਾਲ ਨੇਸ ਵਾਡੀਆ ‘ਤੇ ਛੇੜਖਾਨੀ ਦਾ ਦੋਸ਼ ਲਗਾਉਣ ਵਾਲੀ ਬਾਲੀਵੁ ੱਡ ਅਭਿਨੇਤਰੀ ਪ੍ਰਿਟੀ ਜਿੰਟਾ ਨੇ ਬੀਤੇ ਦਿਨ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਸਥਿਤ ਬੀ. ਸੀ. ਸੀ. ਆਈ. ਦੇ ਦਫ਼ਤਰ ‘ਚ ਮੁੰਬਈ ਪੁਲਿਸ ਅ ੱਗੇ ਪੇਸ਼ ਹੋ ਕੇ ਆਪਣਾ ਬਿਆਨ ਦਰਜ ਕਰਵਾਇਆ। ਪ੍ਰਿਟੀ ਜਿੰਟਾ ਨੇ ਦੋਸ਼ ਲਾਇਆ ਕਿ 30 ਮਈ ਨੂੰ ਨੇਸ ਨੇ ਉਸ ਨਾਲ ਤਿੰਨ ਵਾਰ ਬਦਸਲੂਕੀ ਕੀਤੀ ਸੀ ਤੇ ਇਕ ਵਾਰ ਧ ੱਕਾ-ਮੁ ੱਕੀ ਵੀ ਕੀਤੀ ਸੀ। ਮਰੀਨ ਡਰਾਈਵ ਪੁਲਿਸ ਨਾਲ ਪ੍ਰਿਟੀ ਜਿੰਟਾ ਗਰਵਾਰੇ ਪਵੇਲੀਅਨ ਵੀ ਗਈ ਜਿਥੇ ਉਸ ਨਾਲ ਛੇੜਖਾਨੀ ਕੀਤੀ ਗਈ ਸੀ। ਪ੍ਰਿਟੀ ਪੁਲਿਸ ਨੂੰ ਉਸ ਜਗ੍ਹਾ ‘ਤੇ ਵੀ ਲੈ ਕੇ ਗਈ ਜਿਥੇ ਤੀਜੀ ਵਾਰ ਉਸ ਨਾਲ ਬਦਸਲੂਕੀ ਕੀਤੀ ਗਈ ਸੀ। ਪੁਲਿਸ ਸੂਤਰਾਂ ਮੁਤਾਬਿਕ ਪ੍ਰਿਟੀ ਨੇ
14 ਗਵਾਹਾਂ ਦੇ ਨਾਂਅ ਵੀ ਦ ੱਸੇ ਹਨ ਜਿਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ। ਇਨ੍ਹਾਂ 14 ਗਵਾਹਾਂ ‘ਚ ਇਕ ਅਮਰੀਕੀ ਨਾਗਰਿਕ ਤੇ ਸਾਬਕਾ ਮਸ਼ਹੂਰ ਕ੍ਰਿਕਟ ਖਿਡਾਰੀ ਦੇ ਬੇਟੇ ਦਾ ਨਾਂਅ ਵੀ ਸ਼ਾਮਿਲ ਹੈ। ਇਕ ਪੁਲਿਸ ਅਧਿਕਾਰੀ ਨੇ ਦ ੱਸਿਆ ਕਿ ਪ੍ਰਿਟੀ ਗਰਵਾਰੇ ਪਵੇਲੀਅਨ ਦੇ ਏ. ਸੀ. ਬਾਕਸ ‘ਚ ਬੈਠੀ ਹੋਈ ਸੀ। ਇਸ ਬਾਕਸ ‘ਚ ਨੇਸ ਵੀ ਮੌਜੂਦ ਸਨ। ਉਨ੍ਹਾਂ ਨੇ ਸੀਟਾਂ ਦੀ ਵਿਵਸਥਾ ਨੂੰ ਲੈ ਕੇ ਕਿੰਗਸ ਇਲੇਵਨ ਪੰਜਾਬ ਦੇ ਅਧਿਕਾਰੀਆਂ ਨਾਲ ਬਦਸਲੂਕੀ ਕੀਤੀ। ਇਸ ਦੌਰਾਨ ਪ੍ਰਿਟੀ ਨੇ ਨੇਸ ਨੂੰ ਸ਼ਾਂਤ ਰਹਿਣ ਲਈ ਕਿਹਾ। ਇਸ ‘ਤੇ ਨੇਸ ਨੇ ਪ੍ਰਿਟੀ ਨਾਲ ਬਦਸਲੂਕੀ ਕੀਤੀ ਤੇ ਉਸ ਦਾ ਹ ੱਥ ਖਿ ੱਚਿਆ। ਇਸ ‘ਤੇ ਪ੍ਰਿਟੀ ਆਪਣੀ ਸੀਟ ਤੋਂ ਖੜ੍ਹੀ ਹੋਈ ਤੇ ਰੈਲਿੰਗ ਵਾਲੇ ਪਾਸੇ ਚਲੀ ਗਈ। ਜਿਥੇ ਨੇਸ ਨੇ ਉਸ ਨਾਲ ਫਿਰ ਬਦਸਲੂਕੀ ਕੀਤੀ। ਜਦੋਂ ਮੈਚ ਖਤਮ ਹੋਇਆ ਤਾਂ ਪ੍ਰਿਟੀ ਟੀਮ ਨੂੰ ਵਧਾਈ ਦੇਣ ਗਈ ਜਿਥੇ ਨੇਸ ਨੇ ਉਸ ਨਾਲ ਤੀਜੀ ਵਾਰ ਬਦਸਲੂਕੀ ਕੀਤੀ।