Skip to content
Independent perspectives. Global stories.
BREAKING

‘ਭਾਗ ਮਿਲਖਾ ਭਾਗ’ ਨੇ ਕਮਾਏ 53 ਕਰੋੜ

Share this story

ਮੁੰਬਈ, 20 ਜੁਲਾਈ (ਵਿਸ਼ਵ ਵਾਰਤਾ)-ਫ਼ਿਲਮ ‘ਭਾਗ ਮਿਲਖਾ ਭਾਗ’ ਵਿਚ ਫਰਹਾਨ ਨੇ ਜਿਸ ਤਰ੍ਹਾਂ ਦੌੜ ਲਗਾਈ ਹੈ, ਉਸੇ ਤਰ੍ਹਾਂ ਫ਼ਿਲਮ ਬਾਕਸ ਆਫਿਸ ‘ਤੇ ਦੌੜ ਲਗਾ ਰਹੀ ਹੈ। ਫ਼ਿਲਮ ਨੇ ਪਹਿਲੇ ਹਫ਼ਤੇ ਹੀ ਬਾਕਸ ਆਫਿਸ ‘ਤੇ ਨੈੱਟ 53.49 ਕਰੋੜ ਦਾ ਕੁਲੈਕਸ਼ਨ ਕਰ ਲਿਆ ਹੈ।ਫ਼ਿਲਮ ਪਿਛਲੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ। ਰਿਲੀਜ਼ ਤੋਂ ਇਕ ਦਿਨ ਪਹਿਲਾਂ ਵੀਰਵਾਰ ਨੂੰ 1.05 ਕਰੋੜ ਰੁਪਏ ਕਮਾਏ। ਉਥੇ ਰਿਲੀਜ਼ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ 8.50 ਕਰੋੜ, ਸ਼ਨੀਵਾਰ ਨੂੰ 11 ਕਰੋੜ, ਐਤਵਾਰ ਨੂੰ 12.80 ਕਰੋੜ, ਸੋਮਵਾਰ ਨੂੰ 5.70 ਕਰੋੜ, ਮੰਗਲਵਾਰ ਨੂੰ 5.32 ਕਰੋੜ, ਬੁੱਧਵਾਰ ਨੂੰ 4.82 ਅਤੇ ਵੀਰਵਾਰ ਨੂੰ 4.30 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਫ਼ਿਲਮ ਘਰੇਲੂ ਮੈਦਾਨ ‘ਤੇ ਹੀ ਨਹੀਂ ਦੌੜ ਰਹੀ ਹੈ, ਬਲਕਿ ਇਹ ਵਿਦੇਸ਼ਾਂ ਵਿਚ ਕਾਫ਼ੀ ਚੰਗਾ ਕੁਲੈਕਸ਼ਨ ਕਰ ਰਹੀ ਹੈ। ਫ਼ਿਲਮ ਅਮਰੀਕਾ ਵਿਚ ਲਗਭਗ 6.47 ਲੱਖ ਡਾਲਰ ਦੀ ਕਮਾਈ ਕਰ ਚੁੱਕੀ ਹੈ।

WRITTEN BY