Skip to content
Independent perspectives. Global stories.
BREAKING

ਐਸ. ਡੀ. ਐਮ. ਮਨਮੋਹਨ ਸਿੰਘ ਕੰਗ ਵੱਲੋਂ ਸਕੂਲਾਂ ਅਤੇ ਡਿਸਪੈਂਸਰੀਆਂ ਦੀ ਅਚਨਚੇਤ ਚੈਕਿੰਗ

Share this story

ਅੰਮ੍ਰਿਤਸਰ, 20 ਜੁਲਾਈ (ਜੋਗਿੰਦਰ ਜੌੜਾ)-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਕਾਰੀ ਸਕੂਲਾਂ, ਹਸਤਪਤਾਲਾਂ, ਡਿਸਪੈਂਸਰੀਆਂ ਅਤੇ ਹੋਰ  ਜਨਤਕ ਅਦਾਰਿਆਂ ਦੀ ਕਾਰਗੁਜ਼ਾਰੀ ਸੁਧਾਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਅੱਜ ਉਪ ਮੰਡਲ ਅਫਸਰ ਅੰਮ੍ਰਿਤਸਰ-2 ਸ. ਮਨਮੋਹਨ ਸਿੰਘ ਕੰਗ ਨੇ ਸਰਕਾਰੀ ਮਿਡਲ ਸਕੂਲ ਮਾਹਲ, ਸਰਕਾਰੀ ਸਕੈਡੰਰੀ ਸਕੂਲ ਮਾਹਲ ਅਤੇ ਸਥਾਨਕ ਕਸਬੇ ਵਿਚ ਸਥਿਤ ਸਿਹਤ ਵਿਭਾਗ ਦੀ ਡਿਸਪੈਂਸਰੀ ਦੀ ਅਚਨਚੇਤ ਚੈਕਿੰਗ ਕੀਤੀ।
sdm
ਇਸ ਮੌਕੇ ਉਨ੍ਹਾਂ ਸਕੂਲਾਂ ਵਿਚ ਬੱਚਿਆਂ ਲਈ ਬਣੇ ਦੁਪਿਹਰ ਦੇ ਖਾਣੇ ਨੂੰ ਖਾ ਕੇ ਵੇਖਿਆ ਅਤੇ ਇਸ ਦੇ ਸਟਾਕ ਦੀ ਵੀ ਜਾਂਚ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਮਿਡਲ ਸਕੂਲ ਵਿਚ ਕੁੱਝ ਸੁਧਾਰ ਦੀ ਲੋੜ ਨੂੰ ਸਮਝਦੇ ਹੋਏ ਉਨ੍ਹਾਂ ਇੱਥੇ ਕੁੱਝ ਜ਼ਰੂਰੀ ਸੋਧਾਂ ਕਰਨ ਦੇ ਸੁਝਾਅ ਦਿੱਤੇ, ਜਦਕਿ ਸਰਕਾਰੀ ਸਕੈਡੰਰੀ ਸਕੂਲ ਦੇ ਖਾਣੇ ਅਤੇ ਉਨ੍ਹਾਂ ਦੁਆਰਾ ਸਾਂਭੇ ਗਏ ਰਾਸ਼ਨ ਦੀ ਉਨ੍ਹਾਂ ਖੁੱਲ ਕੇ ਤਾਰੀਫ਼ ਕਰਦੇ ਹੋਏ ਸਟਾਫ ਨੂੰ ਹੱਲਾਸ਼ੇਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦੋਵਾਂ ਸਕੂਲਾਂ ਵਿਚ ਸੁੱਕੀ ਰਸ਼ਦ ਆਟਾ, ਚੌਲਾਂ ਤੇ ਦਾਲਾਂ ਆਦਿ ਵਧੀਆ ਮਾਅਰਕੇ ਦੀਆਂ ਸਨ ਅਤੇ ਚੰਗੀ ਤਰਾਂ ਸਾਂਭੀਆਂ ਹੋਈਆਂ ਸਨ। ਉਨ੍ਹਾਂ ਮਿਡਲ ਸਕੂਲ ਵਿਚ ਬਣੀ ਪਾਣੀ ਦੀ ਟੈਂਕੀ ਦਾ ਕੁਨੈਕਸ਼ਨ ਸਥਾਨਕ ਵਾਟਰ ਸਪਲਾਈ ਵਿਭਾਗ ਦੇ ਟੈਂਕ ਨਾਲ ਜੋੜਨ ਦੀ ਹਦਾਇਤ ਵੀ ਕੀਤੀ, ਤਾਂ ਜੋ ਬੱਚਿਆਂ ਨੂੰ ਸਬਮਰਸੀਬਲ ਮੋਟਰ ਦਾ ਪਾਣੀ ਨਾ ਪੀਣਾ ਪਵੇ। ਇਸੇ ਤਰਾਂ ਸਥਾਨਕ ਡਿਸਪੈਂਸਰੀ ਦੀ ਕੀਤੀ ਗਈ ਜਾਂਚ ਵਿਚ ਉਨ੍ਹਾਂ ਸਾਰਾ ਸਟਾਫ ਹਾਜ਼ਰ ਪਾਇਆ ਅਤੇ ਡਿਸਪੈਂਸਰੀ ਵਿਚ ਆਮ ਲੋਕਾਂ ਦੀ ਸਹੂਲਤ ਲਈ ਪਖਾਨਾ ਬਨਾਉਣ ਦੀ ਲੋੜ ਸਮਝਦੇ ਹੋਏ ਥਾਂ ਦੀ ਚੋਣ ਕਰਕੇ ਹਾਜ਼ਰ ਡਾਕਟਰ ਨੂੰ ਤਰੁੰਤ ਇਸ ਲਈ ਕਾਰਵਾਈ ਸ਼ੁਰੂ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਇਸ ਲਈ ਫੰਡ ਮੌਜੂਦ ਹਨ ਤੇ ਬਰਸਾਤ ਖਤਮ ਹੁੰਦੇ ਹੀ ਇੱਥੇ ਬਾਥਰੂਮ ਬਣਾ ਦਿੱਤਾ ਜਾਵੇਗਾ।

WRITTEN BY