June 8, 2026 2:37 pm

ਦਿੱਲੀ ’ਚ ਭਾਜਪਾ ਨੂੰ ਧੋਬੀ ਪਟਕਾ ਦੇਣ ਨੂੰ ਕੇਜਰੀਵਾਲ ਦੀ ‘ਮਿਸ਼ਨ 40’ ’ਤੇ ਨਜ਼ਰ

Page-1_13 ਨਵੀਂ ਦਿੱਲੀ, 23 ਜੂਨ (ਪੀ. ਟੀ)- ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਪਟਖਨੀ ਦੇਣ ਲਈ ਇੱਕ ਨਵੇਂ ਪਲਾਨ ’ਤੇ ਕੰਮ ਕਰ ਰਹੇ ਹਨ। ਦਿੱਲੀ ਵਿੱਚ ਪੂਰੀ ਬਹੁਮਤ ਦੀ ਸਰਕਾਰ ਬਣਾਉਣ ਲਈ ਕੇਜਰੀਵਾਲ ‘40 ਪਲੱਸ ਮਿਸ਼ਨ’ ’ਤੇ ਨਜ਼ਰ ਜਮਾ ਕੇ ਬੈਠੇ ਹਨ। ਦਿੱਲੀ ਦੇ ਸੀ ਐਮ ਪਦ ਤੋਂ 49 ਦਿਨਾਂ ਵਿੱਚ ਹੀ ਤਿਆਗ ਪੱਤਰ ਦੇਣ ’ਤੇ ਭਾਜਪਾ ਅਤੇ ਕਾਂਗਰਸ ਨੇ ਉਨ੍ਹਾਂ ’ਤੇ ਜ਼ਿੰਮੇਵਾਰੀਆਂ ਤੋਂ ਭੱਜਣ ਦਾ ਦੋਸ਼ ਲਾਇਆ ਸੀ। ਇਸ ’ਤੇ ਉਹ ਹੁਣ ਲੋਕਾਂ ਨੂੰ ਕਹਿ ਰਹੇ ਹਨ ਕਿ ਜੇਕਰ ਇਸ ਵਾਰ ਉਹ ਜਿੱਤੇ ਤਾਂ ਪੰਜ ਸਾਲ ਤੱਕ ਜਨਤਾ ਦੀ ਸੇਵਾ ਕਰਨਗੇ। ਉਨ੍ਹਾਂ ਨੇ ਦਿੱਲੀ ਦੀ ਜਨਤਾ ਤੋਂ ਅਪੀਲ ਕੀਤੀ ਕਿ ਇਸ ਵਾਰ ਉਹ ਉਨ੍ਹਾਂ ਦੀ ਪਾਰਟੀ ਨੂੰ 40 ਤੋਂ ਜਿਆਦਾ ਸੀਟਾਂ ’ਤੇ ਜੇਤੂ ਬਣਾਉਣ।

ਫਿਰ ਕੁਝ ਵੀ ਹੋਵੇ ਉਹ ਪੰਜ ਸਾਲ ਤੱਕ ਦਿੱਲੀ ਦੀ ਜਨਤਾ ਦੀ ਸੇਵਾ ਕਰਨਗੇ। ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ 49 ਦਿਨਾਂ ਦੇ ਅੰਦਰ ਉਨ੍ਹਾਂ ਦਾ ਅਸਤੀਫਾ ਦੇਣਾ ਸਭ ਤੋਂ ਵੱਡੀ ਭੁੱਲ ਸੀ। ਤੁਸੀ ਇਸ ਦੇ ਲਈ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪਾਰਟੀ ਨੂੰ ਮਾਫ ਕਰ ਦੇਵੋ।

Send this to a friend