June 8, 2026 1:35 pm

ਕਾਲਾ ਧਨ ਜਮਾਂ ਕਰਨ ਵਾਲਿਆਂ ਦੀ ਸੂਚੀ ਬਾਰੇ ਕੇਂਦਰ ਸਵਿਸ ਸਰਕਾਰ ਨੂੰ ਬੇਨਤੀ ਕਰੇਗਾ : ਅਰੁਣ ਜੇਤਲੀ

Page-1_10 ਨਵੀਂ ਦਿੱਲੀ, 23 ਜੂਨ (ਪੀ. ਟੀ) -ਸਵਿਸ ਬੈਂਕਾਂ ‘ਚ ਜਮਾਂ ਭਾਰਤੀਆਂ ਦੇ ਕਾਲੇ ਧਨ ਦੀ ਵਾਪਸੀ ਦੇ ਮਾਮਲੇ ‘ਚ ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਸਵਿਟਜ਼ਰਲੈਂਡ ਸਰਕਾਰ ਤੋਂ ਰਸਮੀ ਜਾਣਕਾਰੀ ਨਹੀਂ ਮਿਲੀ ਹੈ। ਸਵਿਸ ਬੈਂਕ ਨੂੰ ਚਿੱਠੀ ਲਿਖ ਕੇ ਡਿਟੇਲ ਮੰਗਾਂਗੇ। ਉਨ੍ਹਾਂ ਕਿਹਾ ਆਸ ਹੈ ਕਿ ਸਵਿਸ ਸਰਕਾਰ ਇਸ ਮਾਮਲੇ ‘ਚ ਮਦਦ ਕਰੇਗੀ। ਐਤਵਾਰ ਨੂੰ ਇਹ ਖ਼ਬਰ ਆਈ ਸੀ ਕਿ ਸਵਿਟਜ਼ਰਲੈਂਡ ਸਰਕਾਰ ਨੇ ਅਜਿਹੇ ਭਾਰਤੀਆਂ ਦੀ ਸੂਚੀ ਤਿਆਰ ਕੀਤੀ ਹੈ ਜਿਨ੍ਹਾਂ ਨੇ ਕਾਲਾ ਧਨ ਸਵਿਸ ਬੈਂਕਾਂ ‘ਚ ਜਮਾਂ ਕੀਤਾ ਹੋਇਆ ਹੈ ਤੇ ਇਸ ਦਾ ਵੇਰਵਾ ਭਾਰਤ ਸਰਕਾਰ ਨਾਲ ਸਾਂਝਾ ਕੀਤਾ ਜਾਵੇਗਾ। ਸਵਿਟਜਰਲੈਂਡ ਸਰਕਾਰ ਦੇ ਇਕ ਉੱਘੇ ਅਧਿਕਾਰੀ ਨੇ ਦੱਸਿਆ ਸੀ ਕਿ ਦੇਸ਼ ‘ਚ ਚੱਲ ਰਹੇ ਵੱਖ-ਵੱਖ ਬੈਂਕਾਂ ‘ਚ ਰੱਖੇ ਗਏ ਧਨ ਦੇ ਅਸਲੀ

ਲਾਭਪਾਤਰੀਆਂ ਦੀ ਪਹਿਚਾਣ ਲਈ ਇਕ ਸਰਕਾਰੀ ਜਾਂਚ ‘ਚ ਇਨ੍ਹਾਂ ਭਾਰਤੀ ਵਿਅਕਤੀਆਂ ਤੇ ਇਕਾਈਆਂ ਦੇ ਨਾਂਅ ਸਾਹਮਣੇ ਆਏ ਹਨ। ਉਸ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਤੇ ਇਕਾਈਆਂ ਨੇ ਨਿਆਸੋਂ, ਡੋਮਿਸੀਲੀਏਰੀ ਕੰਪਨੀਆਂ ਤੇ ਭਾਰਤ ਦੇ ਬਾਹਰ ਹੋਰ ਗ਼ੈਰ-ਕਾਨੂੰਨੀ ਇਕਾਈਆਂ ਦੇ ਮਾਧਿਅਮ ਨਾਲ ਬਿਨ੍ਹਾਂ ਟੈਕਸ ਦਿੱਤੇ ਸਵਿਸ ਬੈਂਕਾਂ ‘ਚ ਧਨ ਰੱਖਿਆ ਗਿਆ ਹੈ।

Send this to a friend