June 6, 2026 5:49 am

ਪੰਜਾਬ ਸਭ ਤੋਂ ਜ਼ਿਆਦਾ ਨਸ਼ੇ ਦੀ ਤਸਕਰੀ ਤੇ ਵਪਾਰ ਕਰਨ ਵਾਲੇ ਰਾਜ ਦੇ ਰੂਪ ’ਚ ਉੱਭਰਿਆ

ਨਸ਼ੇ ਦੇ ਕਾਰੋਬਾਰ ’ਚ ਸਭ ਤੋਂ ਅੱਗੇ ਦਿੱਲੀ – ਮੁੰਬਈ

Page-1_24 ਨਵੀਂ ਦਿੱਲੀ, 23 ਜੂਨ (ਪੀ. ਟੀ) – ਸਾਲ 2012 ‘ਚ ਸਭਤੋਂ ਜ਼ਿਆਦਾ ਨਸ਼ੇ ਦਾ ਵਪਾਰ ਕਰਨ ਵਾਲੇ 50 ਤੋਂ ਜ਼ਿਆਦਾ ਸ਼ਹਿਰਾਂ ਦੀ ਸੂਚੀ ‘ਚ ਮੁੰਬਈ ਤੇ ਦਿੱਲੀ ਸਭ ਤੋਂ ਉੱਪਰ ਹਨ, ਜਦੋਂ ਕਿ ਤੀਸਰੇ ਸਥਾਨ ‘ਤੇ ਪੰਜਾਬ ਤੇ ਉਸਤੋਂ ਬਾਅਦ ਉੱਤਰ ਪ੍ਰਦੇਸ਼ ਦਾ ਸਥਾਨ ਹੈ। ਇਹ ਜਾਣਕਾਰੀ ਨੈਸ਼ਨਲ ਕਰਾਇਮ ਰਿਕਾਰਡ ਬਿਊਰੋ (ਐਨਸੀਆਰਬੀ) ਨੇ ਦਿੱਤੀ ਹੈ। ਐਨਸੀਆਰਬੀ ਨੇ 2012 ਦੇ ਅੰਕੜਿਆਂ ਦੇ ਹਵਾਲੇ ਤੋਂ ਕਿਹਾ ਕਿ ਮੁੰਬਈ ‘ਚ ਨਸ਼ਾ ਵਪਾਰ ਤੇ ਤਸਕਰੀ ਦੇ 1, 512 ਮਾਮਲੇ ਦਰਜ ਕੀਤੇ ਗਏ ਸਨ, ਜਦੋਂ ਕਿ ਦਿੱਲੀ ‘ਚ 829 ਮਾਮਲੇ ਦਰਜ ਹੋਏ ਸਨ। ਇਸ ਤਰ੍ਹਾਂ ਨਸ਼ੇ ਦੇ ਵਪਾਰ ਦੇ ਮਾਮਲੇ ‘ਚ ਦੇਸ਼ ਦੇ ਕੁੱਲ 53 ਸ਼ਹਿਰਾਂ ‘ਚ ਮੁੰਬਈ ਤੇ ਦਿੱਲੀ ਹੁਣ ਤੱਕ ਦੇ ਆਗੂ ਸ਼ਹਿਰ ਹਨ, ਜਦੋਂ ਕਿ 2013 ਦੇ ਅੰਕੜੇ ਅਜੇ ਜਾਰੀ ਨਹੀਂ ਕੀਤੇ ਗਏ ਹਨ। ਦਿੱਲੀ ਤੋਂ ਬਾਅਦ ਕਾਨਪੁਰ ‘ਚ

ਨਸ਼ਾ ਵਪਾਰ ਨਾਲ ਸਬੰਧਤ 551 ਮਾਮਲੇ ਜਦੋਂ ਕਿ ਅਮ੍ਰਿਤਸਰ ‘ਚ 457 ਤੇ ਕੋਟਾ ‘ਚ 242 ਮਾਮਲੇ ਦਰਜ ਕੀਤੇ ਗਏ। ਸਾਲ 2012 ‘ਚ ਨਾਰਕੋਟਿਕ ਡਰੱਗਸ ਐਂਡ ਸਾਇਕੋਟਰਾਪਿਕ ਸੰਬਸਟੈਂਸ ਐਕਟ, 1985 ਦੇ ਤਹਿਤ 29, 247 ਮਾਮਲੇ ਦਰਜ ਕੀਤੇ ਗਏ ਸਨ, ਜੋ ਪਿਛਲੇ ਸਾਲ ਯਾਨੀ 2011 ਦੀ ਤੁਲਨਾ ‘ਚ 13. 4 ਫ਼ੀਸਦੀ ਵੱਧ ਗਏ। 2011 ‘ਚ ਇਹ ਸੰਖਿਆ 29, 048 ਸੀ। ਐਨਸੀਆਰਬੀ ਦੇ ਅੰਕੜਿਆਂ ਦੇ ਮੁਤਾਬਕ ਪੰਜਾਬ ਸਭਤੋਂ ਜ਼ਿਆਦਾ ਨਸ਼ੇ ਦੀ ਤਸਕਰੀ ਤੇ ਵਪਾਰ ਕਰਨ ਵਾਲੇ ਰਾਜ ਦੇ ਰੂਪ ‘ਚ ਉੱਭਰਿਆ ਹੈ, ਜਿੱਥੇ 2012 ‘ਚ 10, 220 ਮਾਮਲੇ ਦਰਜ ਕੀਤੇ ਗਏ ਸਨ। ਉਥੇ ਹੀ, ਉੱਤਰ ਪ੍ਰਦੇਸ਼ ‘ਚ 6, 755 ਮਾਮਲੇ, ਮਹਾਰਾਸ਼ਟਰ ‘ਚ 1, 903 ਮਾਮਲੇ, ਤਮਿਲਨਾਡੂ ‘ਚ 1, 402 ਮਾਮਲੇ ਤੇ ਰਾਜਸਥਾਨ ‘ਚ 1, 115 ਮਾਮਲੇ ਦਰਜ ਕੀਤੇ ਗਏ ਸਨ। ਜੰਮੂ – ਕਸ਼ਮੀਰ ‘ਚ ਨਸ਼ੇ ਨਾਲ ਸਬੰਧਤ 411 ਮਾਮਲੇ ਤੇ ਗੁਜਰਾਤ ‘ਚ 68 ਮਾਮਲੇ ਦਰਜ ਹੋਏ ਸਨ। ਸਿੱਕਮ ‘ਚ ਤਿੰਨ ਮਾਮਲੇ, ਅੰਡੇਮਾਨ ਤੇ ਨਿਕੋਬਾਰ ਟਾਪੂ ਸਮੂਹ ‘ਚ ਚਾਰ, ਪੁਡੁਚੇਰੀ ‘ਚ ਛੇ ਤੇ ਲਕਸ਼ਦਵੀਪ ‘ਚ 11 ਮਾਮਲੇ ਦਰਜ ਕੀਤੇ ਗਏ ਸਨ। ਭਾਰਤ ਭਰ ‘ਚ ਨਸ਼ੇ ਦਾ ਵਪਾਰ ਤੇ ਤਸਕਰੀ ਦਾ ਨੈੱਟਵਰਕ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਓਡੀਸ਼ਾ ਤੇ ਰਾਜਸਥਾਨ ‘ਚ ਫੈਲਿਆ ਹੋਇਆ ਹੈ, ਹਾਲਾਂਕਿ ਪੁਲਿਸ ਨਸ਼ੇ ਦੇ ਰੈਕੇਟ ਦਾ ਭੰਡਾਭੰਨ ਕੇ ਮੁਲਜ਼ਮਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ‘ਚ ਲੱਗੀ ਹੈ।