ਨਵੀਂ ਦਿ¤ਲੀ, 20 ਜੂਨ (ਪੀ. ਟੀ)- ਸਰਕਾਰ ਦੇ ਮਹ¤ਤਵਪੂਰਨ ਫੈਸਲੇ ਲੈਣ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੇਂਦਰੀ ਮੰਤਰੀ ਮੰਡਲ ਦੀਆਂ ਅ¤ਧਾ ਦਰਜਨ ਕਮੇਟੀਆਂ ਦਾ ਦੁਬਾਰਾ ਗਠਨ ਕੀਤਾ ਗਿਆ ਹੈ। ਕੇਂਦਰ ‘ਚ ਸਰਕਾਰ ਬਦਲਣ ਤੋਂ ਬਾਅਦ ਪਹਿਲੀ ਵਾਰ ਇਨ੍ਹਾਂ ਕਮੇਟੀਆਂ ਦੀ ਗਠਨ ਦਾ ਕੀਤਾ ਗਿਆ ਹੈ। ਇਨ੍ਹਾਂ ਕਮੇਟੀਆਂ ‘ਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਸਾਰੀਆਂ 6 ਕਮੇਟੀਆਂ ‘ਚ ਹਨ, ਅਰੁਣ ਜੇਤਲੀ ਨੂੰ 5 ਅਤੇ ਸੁਸ਼ਮਾ ਸਵਰਾਜ ਨੂੰ 4 ਕਮੇਟੀਆਂ ‘ਚ ਰ¤ਖਿਆ ਗਿਆ ਹੈ। ਪ੍ਰਧਾਨ ਮੰਤਰੀ ਵੀ 4 ਕਮੇਟੀਆਂ ‘ਚ ਸ਼ਾਮਲ ਹਨ। ਇਹ ਕਮੇਟੀਆਂ ਇਸ ਪ੍ਰਕਾਰ ਹਨ ਮੰਤਰੀ ਮੰਡਲ ਨਿਯੁਕਤੀ ਕਮੇਟੀ, ਰਿਹਾਇਸ਼ ‘ਤੇ ਮੰਤਰੀ ਮੰਡਲ ਕਮੇਟੀ, ਆਰਥਿਕ ਮਾਮਲਿਆਂ ‘ਤੇ ਮੰਤਰੀ ਮੰਡਲ ਕਮੇਟੀ, ਸੰਸਦੀ ਮਾਮਲਿਆਂ
‘ਤੇ ਮੰਤਰੀ ਮੰਡਲ ਕਮੇਟੀ ਅਤੇ ਸੁਰ¤ਖਿਆ ‘ਤੇ ਮੰਤਰੀ ਮੰਡਲ ਕਮੇਟੀਆਂ ਦਾ ਪੁਨਰ ਗਠਨ ਕੀਤਾ ਗਿਆ ਹੈ।