June 9, 2026 12:05 pm

ਅਗਵਾਅ ਪੰਜਾਬੀਆਂ ਨੂੰ ਸਰਕਾਰ ਰਿਹਾਅ ਕਰਵਾਏ – ਜਥੇ: ਅਵਤਾਰ ਸਿੰਘ

Page-1_11  ਅੰਮ੍ਰਿਤਸਰ, 20 ਜੂਨ (ਪੀ. ਟੀ)- ਰੋਜੀ-ਰੋਟੀ ਕਮਾਉਣ ਖਾਤਰ ਇਰਾਕ ਗਏ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਦੀ ਚਿੰਤਾ ’ਚ ਸ਼ਰੀਕ ਹੁੰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੇਂਦਰ ਸਰਕਾਰ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਇਨ•ਾਂ ਨੌਜਵਾਨਾਂ ਨੂੰ ਲੜਾਕਿਆਂ ਦੇ ਕਬਜੇ ਵਿੱਚੋਂ ਸੁਰੱਖਿਅਤ ਰਿਹਾਅ ਕਰਵਾ ਕੇ ਵਤਨ ਵਾਪਸ ਲਿਆਵੇ। ਇਥੋਂ ਜਾਰੀ ਪ੍ਰੈ¤ਸ ਨੋਟ ’ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਪੰਜਾਬੀ ਨੌਜਵਾਨ ਜਿਥੇ ਆਪਣੇ ਪਰਿਵਾਰ ਦੀ ਰੋਜ਼ੀ-ਰੋਟੀ ਖਾਤਰ ਇਰਾਕ ਗਏ ਸਨ। ਉਨ•ਾਂ ਕਿਹਾ ਕਿ ਪੰਜਾਬੀ ਨੌਜਵਾਨਾਂ ਦਾ ਮਕਸਦ ਕੇਵਲ ਮਿਹਨਤ ਕਰਕੇ ਇੱਜ਼ਤ ਦੀ ਰੋਜੀ ਕਮਾਉਣਾ ਹੈ। ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਇਸ ਸੰਕਟ ਦੀ ਘੜੀ ’ਚ ਸ਼੍ਰੋਮਣੀ ਕਮੇਟੀ ਪੂਰੀ ਤਰ•ਾਂ ਇਨ•ਾਂ ਪੰਜਾਬੀ ਨੌਜਵਾਨਾਂ ਦੇ ਪਰਿਵਾਰਾਂ ਨਾਲ ਖੜੀ ਹੈ।

Send this to a friend