June 9, 2026 9:46 am

ਠੇਕਾ ਚੁਕਵਾਉਣ ਲਈ ਮੋਗਾ-ਸਿਰਸਾ ਰੋਡ ਜਾਮ

Page-1_18 ਤਪਾ ਮੰਡੀ, 20 ਜੂਨ (ਮਨਪ੍ਰੀਤ)- ਸਥਾਨਕ ਐਫ.ਸੀ.ਆਈ ਦੇ ਮੁੱਖ ਗੇਟ ਸਾਹਮਣੇ ਖੋਲੇ ਸਰਾਬ ਦੇ ਠੇਕੇ ਨੂੰ ਬੰਦ ਕਰਾਉਣ ਲਈ ਗੂਗਾ ਮਾੜੀ ਬਸਤੀ ਦੇ ਵੱਡੀ ਗਿਣਤੀ ’ਚ ਕੜਾਕੇ ਦੀ ਧੁੱਪ ਅਤੇ ਗਰਮੀ ‘ਚ ਮੁੜਕੋ-ਮੁੜਕੀ ਹੋਏ ਮਰਦਾਂ, ਔਰਤਾਂ ਅਤੇ ਦੁਕਾਨਦਾਰਾਂ ਨੇ ਧਰਨਾ ਦੇਕੇ ਪ੍ਰਸ਼ਾਸਨ ਖਿਲਾਫ ਖੁਲ•ਕੇ ਮੋਗਾ-ਸਿਰਸਾ ਮੁੱਖ ਮਾਰਗ ਚੱਕਾ ਜਾਮ ਕਰਕੇ ਨਾਅਰੇਬਾਜੀ ਕੀਤੀ। ਇਸ ਮੋਕੇ ਧਰਨੇ ਨੂੰ ਸੰਬੋਧਨ ਕਰਦਿਆਂ ਲੋਕਾਂ ਨੇ ਦੱਸਿਆ ਕਿ ਇੱਕ ਹਫਤਾ ਪਹਿਲਾਂ ਖੋਲਿਆਂ ਠੇਕਾ ਗੁਰਦੁਆਰਾ ਬਾਬਾ ਨਾਮਦੇਵ,ਸਕੂਲ ਅਤੇ ਮੰਦਿਰ ਗੂਗਾ ਮਾੜੀ ਦੇ ਬਿਲਕੁਲ ਲਾਗੇ ਖੋਲਿਆਂ ਹੈ ਅਤੇ ਠੇਕੇ ਵਾਲੀ ਦੁਕਾਨ ਵੀ ਇੱਕ ਧਾਰਮਿਕ ਸੰਸਥਾ ਦੇ ਆਗੂ ਦੀ ਹੈ। ਇਹ ਇੱਕ ਆਮ ਰਾਸਤਾ ਹੈ ਜਿਥੋਂ ਹੋਰਨਾਂ ਲੋਕਾਂ ਤੋਂ ਇਲਾਵਾ ਘਰਾਂ ਦੀਆਂ ਲੜਕੀਆਂ ਆਉਂਦੀਆਂ

-ਜਾਂਦੀਆਂ ਹਨ ਅਤੇ ਸਰਾਬੀ ਸਰਾਬ ਪੀਕੇ ਲਲਕਾਰੇ ਮਾਰਦੇ ਹਨ ਅਤੇ ਗੰਦੀਆਂ ਗਾਲ•ਾਂ ਕੱਢਦੇ ਹਨ। ਇਸ ਠੇਕੇ ਨੂੰ ਬੰਦ ਕਰਾਉਣ ਲਈ 3 ਦਿਨ ਪਹਿਲਾਂ ਵੀ ਵੱਡੀ ਗਿਣਤੀ ‘ਚ ਔਰਤਾਂ ਅਤੇ ਮਰਦਾਂ ਨੇ ਠੇਕੇ ਸਾਹਮਣੇ ਰੋਸ਼ ਪ੍ਰਦਰਸ਼ਨ ਕੀਤਾ ਸੀ ਅਤੇ ਡੀ.ਐਸ.ਪਾ ਤਪਾ ਸ੍ਰ.ਹਰਵਿੰਦਰ ਸਿੰਘ ਵਿਰਕ ਨੇ ਮੀਡੀਆ ਰਾਹੀਂ ਠੇਕਾ ਬੰਦ ਕਰਕੇ ਹੋਰ ਥਾਂ ‘ਤੇ ਲੈ ਜਾਣ ਲਈ ਠੇਕੇਦਾਰਾਂ ਨੇ ਸਹਿਮਤੀ ਦੇ ਦਿੱਤੀ ਸੀ ਅਤੇ ਜਿੰਦਾ ਵੀ ਲਗਾ ਦਿੱਤਾ ਸੀ ਪਰ ਤਿੰਨ ਦਿਨਾਂ ਬਾਅਦ ਪਰਨਾਲਾ ਉਥੇ ਦਾ ਉਥੇ ਵਾਲੀ ਬਣੀ ਰਹੀ। ਠੇਕੇਦਾਰ ਦਾ ਕਹਿਣਾ ਹੈ ਕਿ ਸਰਕਾਰ ਦੇ ਨਿਯਮਾਂ ਅਨੁਸਾਰ ਠੇਕੇ ਖੋਲਿ•ਆਂ ਗਿਆ ਉਠਾਉਣ ਦਾ ਮਤਲਬ ਹੀ ਨਹੀਂ।  ਇਸ ਲੱਗੇ ਜਾਮ ਬਾਰੇ ਪਤਾ ਲੱਗਦੈ ਹੀ ਇੰਸਪੈਕਟਰ ਬਲਜਿੰਦਰ ਸਿੰਘ ਪੰਨੂੰ ਐਸ.ਐਚ.ਓ.ਦੀ ਅਗਵਾਈ ‘ਚ ਪੁਲਸ ਪਾਰਟੀ ਵੀ ਪਹੁੰਚ ਗਈ। ਇਸ ਮੋਕੇ ਬਾਬਾ ਡਾ: ਜਗਦੇਵ ਸਿੰਘ ਜਿਉਂਦਾ ਵਾਲਾ, ਡਾ: ਦਵਿੰਦਰ ਸਿੰਘ ਵੈਦ,ਮੌਲਕੀ ਸਿੱਧੂ,ਗੋਬਿੰਦ ਸਿੰਘ ਜੈਲਦਾਰ,ਸੁਰਜੀਤ ਸਿੰਘ,ਹਰਭਜਨ ਸਿੰਘ,ਰਾਮ ਸਿੰਘ ਸਿੱਧੂ,ਨਾਹਰ ਸਿੰਘ ਪਰਜਾਪਤ,ਮਿਸਤਰੀ ਗੁਰਪ੍ਰੀਤ ਸਿੰਘ, ਸੁਰਜੀਤ ਕੌਰ, ਗੁਰਨਾਮ ਕੌਰ,ਕੁਲਜੀਤ ਕੌਰ,ਮਹਿੰਦਰ ਕੌਰ,ਰਾਜ ਰਾਣੀ,ਗੀਤਾ ਰਾਣੀ,ਮਨਜੀਤ ਕੋਰ,ਗੁਰਦਅੁਾਰਾ ਬਾਬਾ ਨਾਮਦੇਵ ਦੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਤੇ ਸਮੂਹ ਕਮੇਟੀ ਮੈਂਬਰਾਂ ਨੇ  ਪ੍ਰਸ਼ਾਸਨ ਅਤੇ ਸੰਬੰਧਤ ਠੇਕੇਦਾਰ ਨੂੰ ਚੇਤਾਵਨੀ ਦਿੱਤੀ ਅਗਰ ਅਗਰ ਸੰਘਣੀ ਆਬਾਦੀ ‘ਚੋਂ ਸਰਾਬ ਦਾ ਠੇਕਾ ਨਾ ਚੁਕਿਆਂ ਤਾਂ ਲੋਕ ਅਗਲੇ ਸੰਘਰਸ਼ ਅਗਲੇ ਸੰਘਰਸ਼ ਤੋਂ ਵੀ ਪਿਛੇ ਨਹੀਂ ਹੱਟਣਗੇ।

Send this to a friend