June 9, 2026 3:36 pm

ਆਕਾਸ਼ ਮਿਜ਼ਾਇਲ ਦੀ ਉਡਾਣ ਦਾ ਸਫਲ ਪ੍ਰੀਖਣ

ਨਵੀਂ ਦਿੱਲੀ, 19 ਜੂਨ (ਵਿਸ਼ਵ ਵਾਰਤਾ)- ਉੜੀਸਾ ਦੇ ਇੰਟੀਗ੍ਰੇਟਿਡ ਟੈਸਟ ਰੇਂਜ, ਬਾਲਾਸੋਰ ਤੋਂ ਬਾਉਂਡਰੀ ਮਿਸ਼ਨ ਨੇੜੇ ਕਾਫ਼ੀ ਘੱਟ ਉਚਾਈ ਵਿੱਚ ਆਕਾਸ਼ ਮਿਜ਼ਾਇਲ ਦਾ ਸਫਲਤਾਪੂਰਵਕ ਪ੍ਰੀਖਣ ਕੀਤਾ ਗਿਆ। ਉਡਾਣ ਦਾ ਇਹ ਪ੍ਰੀਖਿਣ ਆਕਾਸ਼ ਸੁਪਰਸੋਨਿਕ ਮਿਜ਼ਾਇਲ ਦੇ ਪਹਿਲੇ ਉਤਪਾਦਨ ਮਾਡਲਾਂ ਉਤੇ ਸੈਨਾ ਵੱਲੋਂ ਸੰਚਾਲਿਤ ਮਾਨਤਾ ਪ੍ਰੀਖਣਾਂ ਵਿੱਚ ਅਖੀਰਲਾ ਸੀ। ਸੁਪਰਸੋਨਿਕ ਮਿਜ਼ਾਇਲ ਵਿੱਚ ਸਮੁੰਦਰੀ ਤੱਲ ਤੋਂ 30 ਮੀਟਰ ਦੀ ਉਚਾਈ ਉਤੇ ਤੇਜ਼ੀ ਨਾਲ ਜਾ ਰਹੇ ਕਾਫ਼ੀ ਛੋਟੇ ਮਨੁੱਖੀ ਰਹਿਤ ਬੰਸ਼ੀ ਜਹਾਜ਼ ਨੂੰ ਇੰਟਰਸੇਪਟ ਕੀਤਾ ਜੋ ਸਬਸੋਨਿਕ ਕਰੁਜ ਮਿਜ਼ਾਇਲ ਪ੍ਰਤੀ ਸਮਰੱਥਾਵਾਨ ਪ੍ਰਣਾਲੀ ਸਾਬਿਤ ਹੋਈ। ਅਤਿ ਆਧੁਨਿਕ ਬਹੁ ਪ੍ਰਣਾਲੀ ਰਾਡਾਰ ਨਾਲ ਜੁੜੀਆਂ ਵਿਸ਼ੇਸ਼ਤਾਵਾਂ ਦੇ ਬਲ ਉਤੇ ਇਸ ਨੇ ਘੱਟ ਉਚਾਈ ਤੋ ਉਡਦੇ ਟੀਚੇ ਦਾ ਨਿਰੰਤਰ ਪਤਾ ਲਗਾਇਆ। ਸਮੁੰਦਰ ਤੋਂ ਆਉਂਦੀ ਬਹੁਵਿਧੀ ਟੀਚੇ ਦੀਆਂ ਪ੍ਰਤੀਧਵਨੀਆਂ ਦਾ ਪਤਾ ਲਗਾਉ

ਣ ਲਈ ਡੀ.ਆਰ.ਡੀ.ਓ.ਵੱਲੋਂ ਵਿਕਸਿਤ ਵਿਸ਼ੇਸ਼ ਅਲਗੋਰਿਝ ਤਕਨੀਕਾਂ ਨੇ ਇਸ ਮਿਸ਼ਨ ਵਿੱਚ ਚੰਗੀ ਤਰ੍ਹਾਂ ਕੰਮ ਕੀਤਾ। ਇਸ ਉਡਾਣ ਪ੍ਰੀਖਣ ਨਾਲ ਭਾਰਤੀ ਸੈਨਾ ਕੋਲ ਇਨ੍ਹਾਂ ਮਾਡਲਾਂ ਨੂੰ ਸ਼ਾਮਿਲ ਕਰਨ ਲਈ ਸਾਰੇ ਮਾਨਤਾ ਪ੍ਰੀਖਣ ਪੂਰੇ ਹੋ ਗਏ ਹਨ। ਰੱਖਿਆ ਮੰਤਰੀ ਦੇ ਵਿਗਿਆਨਿਕ ਸਲਾਹਕਾਰ, ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਡੀ.ਆਰ.ਡੀ.ਓ ਮਹਾਨਿਦੇਸ਼ਕ ਸ਼੍ਰੀ ਅਵਿਨਾਸ਼ ਚੰਦਰ ਨੇ ਡੀ.ਆਰ.ਡੀ.ਓ. ਦੀਆਂ ਟੀਮਾਂ ਉਤਪਾਦਨ ਏਜੰਸੀਆਂ ਅਤੇ ਸੈਨਾ ਨੂੰ ਬਾਉਂਡਰੀ ਮਿਸ਼ਨ ਨੇੜੇ ਘੱਟ ਉਚਾਈ ਵਿੱਚ ਟੀਚੇ ਦਾ ਪਤਾ ਲਗਾਉਣ ਬਾਰੇ ਸਫਲਤਾਪੂਰਵਕ ਪ੍ਰਦਰਸ਼ਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਆਕਾਸ਼ ਸਵਦੇਸ਼ੀ ਵਿਕਾਸ, ਉਤਪਾਦਨ ਅਤੇ ਇਸੇ ਸ਼ਾਮਿਲ ਕਰਨਾ, ਹਵਾਈ ਰੱਖਿਆ ਤਕਨਾਲੌਜੀਆਂ ਵਿੱਚ ਭਾਰਤ ਦੀ ਆਤਮ ਨਿਰਭਰਤਾ ਪ੍ਰਤੀ ਸਭ ਤੋਂ ਵੱਧ ਮਹੱਤਵਪੂਰਨ ਯੋਗਦਾਨ ਹੈ।

Send this to a friend